ਲਹਿੰਦੇ ਪੰਜਾਬ ਦੇ ਸਕੂਲਾਂ 'ਚ ਡਾਂਸ 'ਤੇ ਪਾਬੰਦੀ

ਖ਼ਬਰਾਂ, ਕੌਮਾਂਤਰੀ

ਲਾਹੌਰ : ਪਾਕਿਸਤਾਨ ਦੇ ਸਕੂਲੀ ਬੱਚਿਆਂ ਲਈ ਸ਼ਾਇਦ ਇਹ ਬੁਰੀ ਖ਼ਬਰ ਹੋ ਸਕਦੀ ਹੈ। ਉਨ੍ਹਾਂ ਨੂੰ ਸਕੂਲ ਵਿਚ ਹੋਣ ਵਾਲੇ ਕਈ ਸਮਾਗਮਾਂ ਵਿਚ ਡਾਂਸ ਕਰਨ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਇਸ 'ਤੇ ਪਾਬੰਦੀ ਲਗਾ ਦਿਤੀ ਗਈ ਹੈ। ਹਾਲਾਂਕਿ ਇਹ ਪੂਰੇ ਪਾਕਿਸਤਾਨ ਵਿਚ ਨਹੀਂ, ਸਗੋਂ ਪੰਜਾਬ ਪ੍ਰਾਂਤ ਦੇ ਸਕੂਲਾਂ ਵਿਚ ਡਾਂਸ 'ਤੇ ਪਾਬੰਦੀ ਲਗਾਈ ਗਈ ਹੈ। ਕਿਹਾ ਗਿਆ ਕਿ ਇਹ ਧਰਮ ਅਤੇ ਨੀਤੀ-ਵਿਰੁਧ ਹੈ।