Live Show 'ਚ ਰੇਡੀਓ presenter ਨੇ ਦਿੱਤਾ ਬੱਚੇ ਨੂੰ ਜਨਮ, ਲੋਕਾਂ ਨੇ ਰੱਖਿਆ ਇਹ ਨਾਮ

ਖ਼ਬਰਾਂ, ਕੌਮਾਂਤਰੀ

ਅਮਰੀਕਾ 'ਚ ਇਕ ਰੇਡੀਓ ਪ੍ਰਸਾਰਕ ਕੈਸੇਡੇ ਪ੍ਰਾਕਟਰ ਨੇ ਰੇਡਿਆ ਸਟੇਸ਼ਨ ਵਿਚ ਹੀ ਆਪਣੇ ਬੱਚੇ ਨੂੰ ਜਨਮ ਦਿੱਤਾ। ਦਰਅਸਲ ਪ੍ਰਸਾਰਕ ਨੂੰ ਲਾਇਵ ਸ਼ੋਅ ਦੇ ਦੌਰਾਨ ਪੀੜਾ ਸ਼ੁਰੂ ਹੋ ਗਈ ਜਿਸਦੇ ਬਾਅਦ ਉਨ੍ਹਾਂ ਨੇ ਲਾਈਵ ਸ਼ੋਅ ਦੇ ਦੌਰਾਨ ਹੀ ਬੱਚੇ ਨੂੰ ਜਨਮ ਦਿੱਤਾ। ਅਮਰੀਕਾ ਦੇ ਸੇਂਟ ਲੁਈਸ ਦੇ ‘ਦ ਆਰਕ’ ਸਟੇਸ਼ਨ ਦੀ ਪ੍ਰਸਾਰਕ ਦੇ ਇਸ ਸ਼ੋਅ ਲਈ ਖਾਸ ਇੰਤਜਾਮ ਕੀਤੇ ਗਏ ਸਨ। ਜਿਵੇਂ ਹੀ ਪ੍ਰਾਕਟਰ ਨੂੰ ਦਰਦ ਸ਼ੁਰੂ ਹੋਇਆ ਤਾਂ ਤੁਰੰਤ ਰੇਡੀਓ ਸਟੇਸ਼ਨ ਦੇ ਅੰਦਰ ਹੀ ਡਿਲੀਵਰੀ ਦੇ ਸਾਰੇ ਇੰਤਜਾਮ ਕਰ ਦਿੱਤੇ ਗਏ।