ਮਹਾਨ ਵਿਗਿਆਨੀ ਸ‍ਟੀਫ਼ਨ ਹਾਕਿੰਗ ਦਾ ਦਿਹਾਂਤ

ਖ਼ਬਰਾਂ, ਕੌਮਾਂਤਰੀ

ਲੰਡਨ : ਦੁਨੀਆਂ ਦੇ ਮਸ਼ਹੂਰ ਬਰਤਾਨਵੀ ਵਿਗਿਆਨੀ ਸਟੀਫ਼ਨ ਹਾਕਿੰਗ ਦੀ ਮੌਤ ਹੋ ਗਈ ਹੈ। ਉਹ 76 ਸਾਲ ਦੇ ਸਨ ਅਤੇ ਕੈਂਬ੍ਰਿਜ ਸਥਿਤ ਅਪਣੇ ਘਰ ਵਿਚ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਏ। ਹਾਕਿੰਗ ਦੇ ਪਰਵਾਰ ਵਾਲਿਆਂ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਟੀਫ਼ਨ ਦੀ ਬੁੱਧਵਾਰ ਸਵੇਰੇ ਉਨ੍ਹਾਂ ਦੇ ਘਰ ਵਿਚ ਮੌਤ ਹੋ ਗਈ ਹੈ। ਦਸਿਆ ਜਾ ਰਿਹਾ ਹੈ ਕਿ ਸਟੀਫ਼ਨ ਲੰਮੇ ਸਮੇਂ ਤੋ ਬੀਮਾਰ ਚਲ ਰਹੇ ਸਨ। ਨੋਬੇਲ ਪੁਰਸਕਾਰ ਨਾਲ ਸਨਮਾਨਿਤ ਸਟੀਫ਼ਨ ਦੀ ਗਿਣਤੀ ਦੁਨੀਆਂ ਦੇ ਮਹਾਨ ਭੌਤਿਕ ਵਿਗਿਆਨੀਆਂ ਵਿਚ ਹੁੰਦੀ ਹੈ। ਉਨ੍ਹਾਂ ਦਾ ਜਨਮ ਇੰਗਲੈਂਡ ਵਿਚ 8 ਜਨਵਰੀ 1942 ਨੂੰ ਆਕਸਫ਼ੋਰਡ ਵਿਚ ਹੋਇਆ ਸੀ।

ਸਾਲ 1974 ਵਿਚ ਬਲੈਕ ਹੋਲਸ 'ਤੇ ਅਸਧਾਰਨ ਰਿਸਰਚ ਕਰ ਕੇ ਉਸ ਦੀ ਥਿਉਰੀ ਮੋੜ ਦੇਣ ਵਾਲੇ ਸਟੀਫ਼ਨ ਹਾਕਿੰਗ ਸਾਇੰਸ ਦੀ ਦੁਨੀਆਂ ਦੇ ਸੈਲਿਬ੍ਰਟੀ ਸਨ। ਸਟੀਫ਼ਨ ਇਕ ਵਿਸ਼ਵ ਪ੍ਰਸਿਧ ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ, ਲੇਖਕ ਅਤੇ ਕੈਂਬ੍ਰਿਜ ਯੂਨੀਵਰਸਿਟੀ ਵਿਚ ਸਿਧਾਂਤਕ ਬ੍ਰਹਿਮੰਡ ਵਿਗਿਆਨ ਕੇਂਦਰ ਦੇ ਸੋਧ ਨਿਰਦੇਸ਼ਕ ਰਹੇ।