ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਦਾ ਲੰਡਨ 'ਚ ਸੰਸਦ ਭਵਨ ਸਾਹਮਣੇ ਲਗਾਇਆ ਜਾਵੇਗਾ ਬੁੱਤ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ : ਬਰਤਾਨਵੀ ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਮਿਲੇ 100 ਸਾਲ ਹੋ ਗਏ ਹਨ। ਇਸ ਅਧਿਕਾਰ ਨੂੰ ਦਿਵਾਉਣ ਵਾਲੀ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸੋਫੀਆ ਦਲੀਪ ਸਿੰਘ ਦਾ ਜਲਦੀ ਹੀ ਲੰਡਨ ਵਿਚ ਸੰਸਦ ਭਵਨ ਦੇ ਸਾਹਮਣੇ ਬੁੱਤ ਲਗਾਇਆ ਜਾਵੇਗਾ। ਇਸ 'ਤੇ ਉਨ੍ਹਾਂ ਦੀ ਜੀਵਨੀ ਦਰਜ ਹੋਵੇਗੀ। 

ਉਥੇ ਹੀ ਬਰਤਾਨਵੀ ਸਰਕਾਰ ਨੇ ਉਨ੍ਹਾਂ ਦੇ ਨਾਂ 'ਤੇ ਬੀਤੇ ਹਫਤੇ ਡਾਕ ਟਿਕਟ ਵੀ ਜਾਰੀ ਕੀਤੀ ਸੀ। ਦੱਸਣਯੋਗ ਹੈ ਕਿ ਲੰਡਨ ਦੀ ਪਾਰਲੀਮੈਂਟ ਸਕਵੇਅਰ ਵਿਚ ਅਜੇ ਤੱਕ ਸਿਰਫ ਪੁਰਸ਼ਾਂ ਦੇ ਹੀ ਬੁੱਤ ਲੱਗੇ ਹਨ, ਜਿਸ ਵਿਚ ਮਹਾਤਮਾ ਗਾਂਧੀ ਦਾ ਬੁੱਤ ਵੀ ਸ਼ਾਮਲ ਹੈ।