ਮੈਕਸੀਕੋ, 27 ਸਤੰਬਰ :
ਉੱਤਰੀ ਮੈਕਸੀਕਾ 'ਚ ਇਕ ਨਸ਼ਾ ਮੁਕਤੀ ਕੇਂਦਰ 'ਤੇ ਹਥਿਆਰਬੰਦ ਸੰਗਠਨ ਵਲੋਂ ਕੀਤੀ ਗਈ
ਗੋਲੀਬਾਰੀ 'ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 8 ਜ਼ਖ਼ਮੀ ਹੋ ਗਏ।
ਚਿਹੁਆਹੁਆ
ਸ਼ਹਿਰ 'ਚ ਸੁਰੱਖਿਆ ਅਧਿਕਾਰੀਆਂ ਨੇ ਇਕ ਬਿਆਨ 'ਚ ਕਿਹਾ ਕਿ ਇਕ ਹਥਿਆਰਬੰਦ ਸੰਗਠਨ
ਯੂਨਾਈਟਿਡ ਫੈਮਿਲੀਜ਼ ਨਸ਼ਾ ਮੁਕਤੀ ਕੇਂਦਰ 'ਚ ਆਇਆ ਅਤੇ ਉਥੇ ਮੌਜੂਦ ਲੋਕਾਂ 'ਤੇ ਗੋਲੀਬਾਰੀ
ਕਰ ਦਿਤੀ। ਕੇਂਦਰ 'ਚ ਘਟਨਾ ਦੇ ਸਮੇਂ ਗਰੀਬ 25 ਲੋਕ ਮੌਜੂਦ ਸਨ। ਅਮਰੀਕਾ ਦੀ ਸਰਹੱਦ
ਨਾਲ ਲਗਦੇ ਚਿਹੁਆਹੁਆ ਨੂੰ ਕਰੀਬ ਇਕ ਦਹਾਕੇ ਤੋਂ ਨਸ਼ਾ ਤਸਕਰੀ ਵਿਰੁਧ ਹਿੰਸਾ ਦਾ ਸਭ ਤੋਂ
ਜ਼ਿਆਦਾ ਸਾਹਮਣਾ ਕਰਨਾ ਪਿਆ ਹੈ।
ਦੱਸਣਯੋਗ ਹੈ ਕਿ ਬੀਤੇ ਦਹਾਕੇ ਵਿਚ ਨਸ਼ਾ ਛੁਡਾਉ
ਕੇਂਦਰ 'ਤੇ ਕਰੀਬ ਅੱਧੀ ਦਰਜਨ ਅਜਿਹੇ ਹਮਲੇ ਹੋਏ ਹਨ ਅਤੇ ਅਥਾਰਿਟੀਜ਼ ਅਨੁਸਾਰ ਇਹ ਹਮਲੇ
ਆਮਤੌਰ 'ਤੇ ਗਰੋਹ ਦੇ ਮੈਂਬਰਾਂ ਵਲੋਂ ਸਪਾਂਸਰ ਕੀਤੇ ਜਾਂਦੇ ਹਨ। 2006 ਵਿਚ ਜਦੋਂ ਤੋਂ
ਮੈਕਸੀਕੋ ਸਰਕਾਰ ਨੇ ਇਸ ਸੰਘਰਸ਼ ਨੂੰ ਸ਼ੁਰੂ ਕੀਤਾ ਹੈ, ਉਦੋਂ ਤੋਂ ਹਿੰਸਾ ਵਿਚ 2,00,000
ਤੋਂ ਜ਼ਿਆਦਾ ਲੋਕਾਂ ਦੀ ਮੋਤ ਹੋ ਗਈ ਜਾਂ ਉਹ ਲਾਪਤਾ ਹੋ ਗਏ। (ਪੀਟੀਆਈ)