ਮੈਕਸਿਕੋ ਦੇ ਸਕੂਲ 'ਚ ਗੋਲੀਬਾਰੀ, ਹਮਲਾਵਰ ਦੇ ਇਲਾਵਾ ਦੋ ਵਿਦਿਆਰਥੀਆਂ ਦੀ ਮੌਤ

ਖ਼ਬਰਾਂ, ਕੌਮਾਂਤਰੀ

ਮੈਕਸਿਕੋ ਸਿਟੀ: ਨਿਊ ਮੈਕਸਿਕੋ ਦੇ ਹਾਈ ਸਕੂਲ ਵਿੱਚ ਵੀਰਵਾਰ ਸਵੇਰੇ ਗੋਲੀਬਾਰੀ ਦੀ ਘਟਨਾ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਨਿਊ ਮੈਕਸਿਕੋ ਪੁਲਿਸ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਇਸ ਘਟਨਾ ਵਿੱਚ ਸ਼ੱਕੀ ਬੰਦੂਕਧਾਰੀ ਵੀ ਮਾਰਿਆ ਗਿਆ। ਹਾਲਾਂਕਿ, ਹੁਣ ਇਹ ਸਪੱਸ਼ਟ ਨਹੀਂ ਹੈ ਕਿ ਬੰਦੂਕਧਾਰੀ ਦੀ ਮੌਤ ਕਿਵੇਂ ਹੋਈ।