ਮੱਕਾ 'ਚ ਫਰਸ਼ 'ਤੇ ਬੈਠਕੇ ਗੇਮ ਖੇਡ ਰਹੀਆਂ ਚਾਰ ਔਰਤਾਂ ਦੀ ਫੋਟੋ ਵਾਇਰਲ, ਖੜ੍ਹਾ ਹੋਇਆ ਵਿਵਾਦ

ਖ਼ਬਰਾਂ, ਕੌਮਾਂਤਰੀ

ਜ਼ਮੀਨ 'ਤੇ ਬੈਠਕੇ ਗੇਮ ਖੇਡ ਰਹੀਆਂ ਔਰਤਾਂ

ਸੋਸ਼ਲ ਮੀਡੀਆ 'ਤੇ ਖੜਾ ਹੋਇਆ ਨਵਾਂ ਵਿਵਾਦ

ਮੱਕਾ : ਸਾਊਦੀ ਅਰਬ ਵਿਚ ਔਰਤਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹਨ। ਫਿਲਮਾਂ ਨਾ ਦੇਖਣ ਤੋਂ ਲੈ ਕੇ ਘਰ ਤੋਂ ਬਾਹਰ ਉਨ੍ਹਾਂ ਨੂੰ ਬੁਰਕੇ ਵਿਚ ਰਹਿਣਾ ਪੈਂਦਾ ਹੈ। ਇਨ੍ਹਾਂ ਪਾਬੰਦੀਆਂ ਦੇ ਵਿਚ ਕੁਝ ਔਰਤਾਂ ਨੇ ਅਜਿਹਾ ਕੁਝ ਕਰ ਦਿੱਤਾ ਜਿਸਦੇ ਚਰਚੇ ਸੋਸ਼ਲ ਮੀਡੀਆ 'ਤੇ ਹੋਣ ਲੱਗੇ ਹਨ। ਚਾਰ ਔਰਤਾਂ ਦੀ ਮੱਕਾ ਵਿਚ ਬੈਠਕੇ ਗੇਮ ਖੇਡਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਤਸਵੀਰ ਨੇ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਕਈ ਲੋਕਾਂ ਨੇ ਔਰਤਾਂ ਦੇ ਗੇਮ ਖੇਡਣ ਨੂੰ ਗਲਤ ਦੱਸਿਆ ਹੈ।

ਜ਼ਮੀਨ 'ਤੇ ਬੈਠਕੇ ਗੇਮ ਖੇਡ ਰਹੀਆਂ ਔਰਤਾਂ