ਮਾਰਖਮ ਦੇ ਸਿੱਖ ਭਾਈਚਾਰੇ ਨੇ ਹਸਪਤਾਲ ਨੂੰ ਦਾਨ ਕੀਤੇ 225,000 ਡਾਲਰ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੇ ਮਾਰਖਮ ਦੇ ਸਿੱਖ ਭਾਈਚਾਰੇ ਨੇ 225,000 ਡਾਲਰ ਮਾਰਖਮ ਸਟੋਫਿਲ ਹਸਪਤਾਲ (ਐਮਐਸਐਚ) ਵਿਖੇ ਬੱਚਿਆਂ ਦੇ ਵਿਭਾਗ ਨੂੰ ਇਕੱਠੇ ਕਰ ਕੇ ਦਿੱਤੇ ਹਨ।


ਸਿੱਖ ਭਾਈਚਾਰੇ ਨੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਜਨਮ ਦਿਹਾੜੇ ਮੌਕੇ 'ਤੇ ਇੱਕ ਫੰਡਰੇਜ਼ਿੰਗ ਸਮਾਗਮ ਆਯੋਜਿਤ ਕੀਤਾ ਜਿਸ ਦੌਰਾਨ ਹਸਪਤਾਲ ਲਈ $ 225,000 ਇਕੱਠੇ ਹੋਏ। ਇਸ ਫੰਡਰੇਜ਼ਿੰਗ ਵਿੱਚ ਸਿੱਖ ਨੇਤਾ ਗੋਬਿੰਦਰ ਰੰਧਾਵਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ।  


ਵਪਾਰਕ ਜਗਤ ਦੀਆਂ ਨਾਮਵਰ ਹਸਤੀਆਂ, ਹਸਪਤਾਲ ਦੇ ਸਟਾਫ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਰੁ-ਬ-ਰੁ ਹੁੰਦੇ ਗੋਬਿੰਦਰ ਰੰਧਾਵਾ ਨੇ ਕਿਹਾ ਕਿ "ਇਸ ਦੇਸ਼ ਵਿਚ ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਹਨ। ਸਾਡਾ ਭਾਈਚਾਰਾ ਇੱਥੇ 100 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਿਹਾ ਹੈ ਅਤੇ ਅਸੀਂ ਅਜਿਹੇ ਕਾਰਜ ਕਰਨੇ ਚਾਹੁੰਦੇ ਹਾਂ ਜਿਹਨਾਂ ਨਾਲ ਸਾਡੇ ਬੱਚਿਆਂ ਨੂੰ ਇੱਕ ਰੌਸ਼ਨ ਭਵਿੱਖ ਮਿਲੇ।

ਮਾਰਖਮ ਸਟੋਫਿਲ ਹਸਪਤਾਲ ਵਿੱਚ ਹਰ ਸਾਲ ਤਕਰੀਬਨ 3,100 ਨਵੇਂ ਬੱਚਿਆਂ ਦਾ ਜਨਮ ਹੁੰਦਾ ਹੈ।