McDonald's ਨੇ ਉਲਟਾ ਕੀਤਾ ਆਪਣਾ ਲੋਗੋ, ਕੀ ਹੈ ਇਸਦੇ ਪਿੱਛੇ ਦਾ ਕਾਰਨ

ਖ਼ਬਰਾਂ, ਕੌਮਾਂਤਰੀ

ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਔਰਤਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਸਨਮਾਨਿਤ ਕੀਤਾ ਗਿਆ। ਫਾਸਟ ਫੂਡ ਚੇਨ ਮੈਕਡਾਨਲਡਸ ਨੇ ਵੀ ਅਨੋਖੇ ਤਰੀਕੇ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਸੈਲੀਬ੍ਰੇਟ ਕੀਤਾ। ਮੈਕਡਾਨਲਡਸ ਨੇ ਔਰਤਾਂ ਦੇ ਸਨਮਾਨ ਵਿਚ ਆਪਣਾ ਲੋਗੋ ਹੀ ਉਲਟਾ ਕਰ ਦਿੱਤਾ। ਉਲਟੇ ਲੋਗੋ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ। ਕੁਝ ਲੋਕਾਂ ਨੇ ਇਸਦੀ ਤਾਰੀਫ ਕੀਤੀ ਤਾਂ ਕੁਝ ਨੇ ਇਸਨੂੰ ਪੀ.ਆਰ. ਸਟੰਟ ਦੱਸਿਆ।