ਨਾਈਜੀਰਿਆ 'ਚ ਸਕੂਲ 'ਤੇ ਅੱਤਵਾਦੀ ਹਮਲੇ ਦੇ ਬਾਅਦ 100 ਤੋਂ ਵੱਧ ਲੜਕੀਆਂ ਲਾਪਤਾ

ਖ਼ਬਰਾਂ, ਕੌਮਾਂਤਰੀ

ਆਬੂਜਾ : ਨਾਈਜੀਰੀਆ ਸਰਕਾਰ ਨੇ ਪੂਰਬੀ-ਉੱਤਰੀ ਸਥਿਤ ਇਕ ਸਕੂਲ ਵਿਚ ਬੋਕੋ ਹਰਾਮ ਦੇ ਹਮਲੇ ਮਗਰੋਂ ਆਪਣੀ ਚੁੱਪੀ ਤੋੜਦੇ ਹੋਏ ਸੋਮਵਾਰ ਨੂੰ 100 ਤੋਂ ਵੱਧ ਵਿਦਿਆਰਥਣਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ। ਸੂਚਨਾ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,''ਸੰਘੀ ਸਰਕਾਰ ਨੇ ਯੋਬੇ ਸੂਬੇ ਦੇ ਦਪਾਚੀ ਸਥਿਤ 'ਸਰਕਾਰੀ ਗਰਲਜ਼ ਟੈਕਨੀਕਲ ਕਾਲਜ' ਦੀਆਂ 110 ਵਿਦਿਆਰਥਣਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ। ਸੋਮਵਾਰ ਨੂੰ ਸਕੂਲ 'ਤੇ ਹਮਲੇ ਦੇ ਬਾਅਦ ਉਨ੍ਹਾਂ ਵਿਦਿਆਰਥਣਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।