ਨਾਈਜ਼ੀਰੀਆ ਦੇ ਸਕੂਲ 'ਤੇ ਬੋਕੋ ਹਰਮ ਦਾ ਹਮਲਾ, 105 ਸਕੂਲੀ ਵਿਦਿਆਰਥਣਾਂ ਗਾਇਬ

ਖ਼ਬਰਾਂ, ਕੌਮਾਂਤਰੀ

ਨਾਈਜ਼ੀਰੀਆ : ਉੱਤਰ ਪੂਰਬੀ ਨਾਈਜ਼ੀਰੀਆ ਦੇ ਇੱਕ ਸਕੂਲ ਵਿਚ ਬੋਕੋ ਹਰਮ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਕਰੀਬ ਸੌ ਤੋਂ ਜ਼ਿਆਦਾ ਸਕੂਲੀ ਵਿਦਿਆਰਥਣਾਂ ਗਾਇਬ ਹਨ। ਇਹ ਗੱ7ਲ ਮਾਪਿਆਂ ਨੇ ਸਮਾਚਾਰ ਏਜੰਸੀ ਨੂੰ ਦੱਸੀ।


 

ਯੋਬ ਸਟੇਟ ਦੇ ਡਾਪਿਚ ਦੇ ਮਾਪਿਆਂ ਨੇ ਕਿਹਾ ਕਿ ਸੋਮਵਾਰ ਦੇ ਹਮਲੇ ਤੋਂ ਬਾਅਦ ਉਨ੍ਹਾਂ ਨੇ ਇੱਕ ਸਪੋਰਟ ਗਰੁੱਪ ਜੋ 2014 ਦੀ ਉਸ ਘਟਨਾ ਦੀ ਯਾਦ ਦਿਵਾਉਂਦਾ ਹੈ, ਜਿਸ ਵਿਚ ਸਾਲ 2014 ਵਿਚ ਚਿਬੋਕ ਤੋਂ ਕਰੀਬ 200 ਸਕੂਲੀ ਵਿਦਿਆਰਥਣਾਂ ਨੂੰ ਅਗਵਾ ਕੀਤਾ ਗਿਆ ਸੀ। ਨਵੇਂ ਬਣਾਏ ਗਏ ਗਰੁੱਪ ਦੇ ਚੇਅਰਮੈਨ ਬਸ਼ੀਰ ਮੰਜੋ ਨੇ ਕਿਹਾ ਕਿ ਸਾਡਾ ਪਹਿਲਾ ਕਦਮ ਸਾਰੀਆਂ ਗਾਇਬ ਹੋਈਆਂ ਲੜਕੀਆਂ ਦੀ ਇੱਕ ਵਿਆਪਕ ਸੂਚੀ ਤਿਆਰ ਕਰਨਾ ਹੈ,। ਇਸ ਲਈ ਅਸੀਂ 105 ਨਾਵਾਂ ਦੀ ਸੂਚੀ ਤਿਆਰ ਕੀਤੀ ਹੈ।