ਨੇਹਾ ਗਿੱਲ ਬਣੀ 'ਮਿਸ ਏਸ਼ੀਆ ਗਲੋਬਲ ਮੈਨੀਟੋਬਾ'

ਖ਼ਬਰਾਂ, ਕੌਮਾਂਤਰੀ

ਵਿਨੀਪੈਗ, 3 ਸਤੰਬਰ (ਸੁਰਿੰਦਰ ਮਾਵੀ) : ਸ਼ਾਈਨੀ ਸਟਾਰ ਪ੍ਰੋਡਕਸ਼ਨ ਮੈਨੀਟੋਬਾ ਵਲੋਂ ਵਿਨੀਪੈਗ ਵਿਚ ਅਪਣੀ ਕਿਸਮ ਦਾ ਦੂਜਾ ਮੈਗਾ ਏਸ਼ੀਅਨ ਬਿਊਟੀ ਪੇਜੰਟ ਫ਼ੈਸ਼ਨ ਸ਼ੋਅ ਪੈਨਟੇਜ਼ ਪਲੇਅਹਾਉਸ ਥੀਏਟਰ  ਵਿਨੀਪੈਗ 'ਚ  ਕਰਵਾਇਆ ਗਿਆ। ਮੁਕਾਬਲੇ 'ਚ ਨਿਸ਼ਾ ਗਿੱਲ ਨੇ 'ਮਿਸ ਏਸ਼ੀਆ ਗਲੋਬਲ ਮੈਨੀਟੋਬਾ 2017' ਦਾ ਖ਼ਿਤਾਬ ਜਿਤਿਆ।
ਸਾਸੀਲਿਆ ਪਹਿਲੀ ਰਨਰਅਪ ਅਤੇ ਸ਼ਿਵਾਨੀ ਗੁਪਤਾ ਨੇ ਦੂਜੀ ਰਨਰਅਪ ਦਾ ਖ਼ਿਤਾਬ ਜਿਤਿਆ। 'ਮਿਸਟਰ ਏਸ਼ੀਆ' ਦਾ ਖ਼ਿਤਾਬ ਆਦਿੱਤਆ ਸ਼ਰਮਾ ਨੇ ਜਿਤਿਆ। ਹਰਪਾਲ ਧੀਮਨ ਪਹਿਲਾ ਰਨਰ ਅਪ ਅਤੇ ਆਕਾਸ਼ਦੀਪ ਜਸਵਾਲ ਦੂਜਾ ਰਨਰਅਪ ਰਿਹਾ। 'ਮਿਸਿਜ਼ ਏਸ਼ੀਆ' ਦਾ ਖ਼ਿਤਾਬ ਗੁਲਸ਼ਨ ਪ੍ਰੀਤ ਬਰਾੜ ਨੇ ਅਪਣੇ ਹੁਨਰ ਨਾਲ ਜਿਤਿਆ ਅਤੇ  ਇਸ ਵਿਚ ਪਹਿਲੀ ਰਨਰਅਪ ਹਰਪ੍ਰੀਤ ਬੇਦੀ, ਦੂਜੀ ਰਨਰਅਪ  ਹੈਨਾ ਫੈਮ ਰਹੀ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਇਸ ਪ੍ਰੋਡਕਸ਼ਨ ਦੀ ਮੈਨੇਜਿੰਗ  ਡਾਇਰੈਕਟਰ ਡਾ. ਗੁਰਿੰਦਰ ਰੰਧਾਵਾ ਤੋਂ ਇਲਾਵਾ ਸ਼ਰੂਤੀ ਕੰਗ, ਮੈਣੀ ਸਿੰਘ, ਅਵਿਨਾਸ਼ 'ਤੇ ਵੰਦਨਾ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ਸ਼ੋਅ ਦੇ ਜੱਜਾਂ ਵਿਚ ਐਕਟਰ ਪੂਜਾ ਬੱਤਰਾ, ਮਿਸ ਯੂਨੀਵਰਸ ਕੈਨੇਡਾ-2016 ਸਾਇਰਾ, ਮਿਸਟਰ ਵਰਲਡ ਕੈਨੇਡਾ-2016 ਹਰਜਿੰਦਰ ਅਟਵਾਲ ਅਤੇ ਬਾਲੀਵੱਡ ਡਾਂਸਰ ਦਿਵਿਆ ਕੁਮਾਰ ਸਨ। ਇਸ ਤੋਂ ਇਲਾਵਾ ਨੈਸ਼ਨਲ ਲੈਵਲ ਦੇ ਡਾਂਸਰਾਂ ਵਲੋਂ  ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਬੱਚਿਆਂ ਦਾ ਵੀ ਫ਼ੈਸ਼ਨ ਸ਼ੋਅ ਕਰਵਾਇਆ ਗਿਆ।
ਸ਼ੋਅ ਨੂੰ ਵੇਖਣ ਲਈ ਸ਼ਹਿਰ ਦੀਆਂ ਪ੍ਰਸਿੱਧ ਹਸਤੀਆਂ ਪਹੁੰਚੀਆਂ ਹੋਈਆਂ ਸਨ, ਜਿਨ੍ਹਾਂ 'ਚ ਐਮ.ਐਲ.ਏ. ਸਿੰਡੀ ਲੈਮਰੂਸ, ਐਮ.ਪੀ. ਕੇਵਿਨ ਲੈਮਰੂਸ, ਐਮ.ਐਲ.ਏ. ਐਂਡਿਰੂ ਸਮਿਥ ਵੀ ਸ਼ਾਮਲ ਸਨ। ਜੇਤੂਆਂ ਨੂੰ ਕਰਾਊਨ, ਟਰਾਫ਼ੀਆਂ,  ਬੁੱਕੇ ਅਤੇ ਨਕਦ ਇਨਾਮਾਂ ਨਾਲ ਨਿਵਾਜਿਆ ਗਿਆ।