ਨਿਊਯਾਰਕ ਹਵਾਈ ਅੱਡੇ 'ਚ ਪਾਣੀ ਭਰਿਆ, ਮੁਸਾਫ਼ਰ ਪ੍ਰੇਸ਼ਾਨ

ਖ਼ਬਰਾਂ, ਕੌਮਾਂਤਰੀ

ਨਿਊਯਾਰਕ, 8 ਜਨਵਰੀ : ਸਰਦ ਤੂਫ਼ਾਨੀ ਹਵਾਵਾਂ ਕਾਰਨ ਤਾਪਮਾਨ 'ਚ ਆਈ ਕਮੀ ਮਗਰੋਂ ਨਿਊਯਾਰਕ ਕੌਮਾਂਤਰੀ ਹਵਾਈ ਅੱਡੇ 'ਤੇ ਅੱਜ ਪਾਣੀ ਸਪਲਾਈ ਵਾਲੀ ਮੁੱਖ ਪਾਈਪ ਫੱਟ ਗਈ ਅਤੇ ਟਰਮਿਨਲ 'ਚ ਪਾਣੀ ਭਰ ਗਿਆ। ਇਸ ਕਾਰਨ ਕਈ ਕੌਮਾਂਤਰੀ ਉਡਾਨਾਂ ਰੱਦ ਕਰਨੀਆਂ ਪਈਆਂ।ਸੀ.ਐਨ.ਐਨ. ਮੁਤਾਬਕ ਚੈੱਕ ਇਨ ਕਾਊਂਟਰ ਦੀ ਛੱਤ ਤੋਂ ਪਾਣੀ ਟਪਕ ਰਿਹਾ ਹੈ ਅਤੇ ਟਰਮੀਨਲ ਦੇ 4 ਵੱਡੇ ਹਿੱਸੇ ਪਾਣੀ ਵਿਚ ਡੁੱਬੇ ਹੋਏ ਹਨ। ਹਵਾਈ ਅੱਡੇ 'ਤੇ ਪਾਣੀ ਦੀ ਮੁੱਖ ਪਾਈਪ ਦੇ ਟੁੱਟ ਜਾਣ ਕਾਰਨ ਪਾਣੀ ਭਰ ਗਿਆ ਹੈ। ਉੱਤਰੀ-ਪੂਰਬੀ ਅਮਰੀਕਾ 'ਚ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਨਿਊਯਾਰਕ ਸ਼ਹਿਰ ਦਾ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।