ਆਕਲੈਂਡ - ਬੀਤੇ ਸ਼ੁੱਕਰਵਾਰ ਜਿਸ 21 ਸਾਲਾ ਨੌਜਵਾਨ ਦੀ ਮੌਤ ਮਾਓਰੀ ਬੀਚ (ਨੇੜੇ ਮੁਈਵਾਈ) ਉਤੇ ਹੋਈ ਸੀ ਉਹ ਲੁਧਿਆਣਾ ਸ਼ਹਿਰ ਦਾ 21 ਸਾਲਾ ਮੁੰਡਾ ਅਖਿਲ ਤਾਂਗੜੀ ਸੀ। ਆਪਣੇ ਇਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਉਹ ਬੀਚ ਉਤੇ ਆਪਣੇ ਦੋ ਦੋਸਤਾਂ ਨਾਲ ਘੁੰਮਣ ਗਿਆ।
ਉਥੇ ਜਾ ਕੇ ਉਹ ਪਾਣੀ ਵਿਚ ਤੈਰ ਕੇ ਮਨੋਰੰਜਨ ਕਰਨ ਲੱਗੇ। ਐਨੇ ਨੂੰ ਇਕ ਛੱਲ ਨੇ ਉਸਨੂੰ ਆਪਣੀ ਲਪੇਟ ਵਿਚ ਲੈ ਲਿਆ ਜੋ ਕਿ ਉਸਦੀ ਮੌਤ ਦਾ ਕਾਰਨ ਬਣੀ।
ਪੁਲਿਸ ਨੇ ਸ਼ੁੱਕਰਵਾਰ ਇਸ ਘਟਨਾ ਸਬੰਧੀ 3.35 ਉਤੇ ਰਿਪੋਰਟ ਪ੍ਰਾਪਤ ਕੀਤੀ ਅਤੇ ਐਮਰਜੈਂਸੀ ਸੇਵਾਵਾਂ ਵੀ ਲਈਆਂ ਗਈਆਂ ਪਰ ਉਸਨੂੰ ਬਚਾ ਨਾ ਸਕੀਆਂ ਤੇ ਉਸਦੀ ਲਾਸ਼ ਹੀ ਬਾਹਰ ਕੱਢੀ ਜਾ ਸਕੀ। ਇਹ ਮੁੰਡਾ ਜੁਲਾਈ ਮਹੀਨੇ ਹੀ ਆਕਲੈਂਡ ਵਿਖੇ ਪੜ੍ਹਨ ਆਇਆ ਸੀ।