ਨੀਰਜਾ ਭਨੋਟ' ਦੇ ਕਾਤਲਾਂ ਦੀਆਂ FBI ਨੇ ਜਾਰੀ ਕੀਤੀਆਂ ਫੋਟੋਆਂ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ : ਅਮਰੀਕਾ ਦੀ ਐੱਫ. ਬੀ. ਆਈ. (ਫੈਡਰਲ ਬਿਊਰੋ ਆਫ ਇਨਵੇਟੀਗੇਸ਼ਨ) ਨੇ ਹੀਰੋਇਨ ਆਫ ਹਾਈਜੈੱਕ ਬਣੀ ਨੀਰਜਾ ਭਨੋਟ ਦੇ ਕਾਤਲਾਂ ਦੀ ਫੋਟੋ ਹਾਲ ਹੀ 'ਚ ਜਾਰੀ ਕੀਤੀ ਹੈ ਐੱਫ. ਬੀ. ਆਈ. ਨੇ ਜਿਨ੍ਹਾਂ ਅੱਤਵਾਦੀਆਂ ਦੀ ਫੋਟੋ ਜਾਰੀ ਕੀਤੈ ਹੈ ਉਨ੍ਹਾਂ ਦੇ ਨਾਂ ਮੁਹੰਮਦ ਹਾਫਿਜ਼ ਅਲ ਤੁਰਕੀ, ਜਮਾਵ ਸਈਦ ਰਹੀਮ, ਮੁਹੰਮਦ ਅਬਦੁਲਾ ਖਲੀਲ ਹੁਸੈਨ ਅਤੇ ਮੁਹੰਮਦ ਅਲ ਮੁਨਵਰ ਹੈ। ਜ਼ਿਕਰਯੋਗ ਹੈ ਕਿ ਏਅਰਹੋਸਟੈਸ ਨੀਰਜਾ ਭਨੋਟ ਨੇ ਆਪਣੀ ਜਾਨ ਦਾਅ 'ਤੇ ਲਾ 360 ਲੋਕਾਂ ਨੂੰ ਮਰਨ ਤੋਂ ਬਚਾਇਆ ਸੀ। ਇਨ੍ਹਾਂ ਫੋਟੋਆਂ ਨੂੰ ਸਾਲ 2000 'ਤ ਐੱਫ. ਬੀ. ਆਈ. ਨੂੰ ਮਿਲੀਆਂ ਤਸਵੀਰਾਂ ਦੇ ਆਧਾਰ 'ਤੇ ਬਣਾਇਆ ਗਿਆ ਹੈ। ਐੱਫ. ਬੀ. ਆਈ. ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ। 

5 ਸਤੰਬਰ 1986 ਦੇ ਦਿਨ ਨੀਰਜਾ ਮੁੰਬਈ ਤੋਂ ਅਮਰੀਕਾ ਜਾਣ ਵਾਲੀ ਪੈਨ ਐੱਮ 73 ਫਲਾਈਟ 'ਚ ਸਵਾਰ ਸੀ। ਪਰ ਕਰਾਚੀ ਪਹੁੰਚਦੇ ਹੀ ਉਹ ਫਲਾਈਟ ਹਾਈਜੈੱਕ ਕਰ ਲਈ ਗਈ। ਅਮਰੀਕਾ, ਪਾਕਿਸਤਾਨ ਅਤੇ ਭਾਰਤ ਜਿਹੇ 3 ਦੇਸ਼ਾਂ ਦੀ ਸੁਰੱਖਿਆ ਵਿਵਸਥਾ ਨੂੰ ਆਹਮਣੋ-ਸਾਹਮਣੇ ਖਡ਼੍ਹਾ ਕਰ ਦਿੱਤਾ ਸੀ। ਨੀਰਜਾ ਨੇ ਉਸ ਮੁਸ਼ਕਿਲ ਸਮੇਂ 'ਚ ਅਜਿਹੀ ਹਿੰਮਤ ਦਿਖਾਈ ਜਿਹਡ਼ਾ ਕੋਈ ਆਮ ਵਿਅਕਤੀ ਵੀ ਨਹੀਂ ਦਿਖਾ ਸਕਦਾ ਸੀ। ਨੀਰਜਾ ਨੇ ਐਮਰਜੰਸੀ ਦਰਵਾਜ਼ੇ ਤੋਂ ਸਾਰਿਆਂ ਨੂੰ ਬਾਹਰ ਕੱਢਿਆ ਅਤੇ ਆਖਿਰ 3 ਬੱਚਿਆਂ ਨੂੰ ਬਾਹਰ ਕੱਢਦੇ ਸਮੇਂ ਅੱਤਵਾਦੀਆਂ ਨੇ ਉਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ।