OMG…12 ਫੁੱਟ ਲੰਬਾ ਸ਼ੇਰ ਤੇ 900 ਕਿਲੋ ਦਾ ਸੂਰ???

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

OMG…12 ਫੁੱਟ ਲੰਬਾ ਸ਼ੇਰ ਤੇ 900 ਕਿਲੋ ਦਾ ਸੂਰ???

Photo

 

ਧਰਤੀ ‘ਤੇ ਅਜਿਹੇ ਕਈ ਜਾਨਵਰ ਹਨ ਜੋ ਆਪਣੇ ਰੰਗ ,ਰੂਪ, ਅਕਾਰ ਤੇ ਵਿਲੱੱਖਣਤਾ ਕਾਰਨ ਜਾਣੇ ਜਾਂਦੇ ਹਨ ।ਪਰ ਕੁਝ ਜਾਨਵਰ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਆਮ ਸਾਇਜ਼ ਤੋਂ ਵਧੇਰੇ ਹੋਣ ਕਾਰਨ ਜਾਣੇ ਜਾਂਦੇ ਹਨ।ਇਸ ‘ਚ ਹੈਰਾਨ ਹੋਣ ਵਾਲੀ ਗੱੱਲ ਨਹੀਂ ਕਿਉਂਕਿ ਅਜਿਹਾ ਇਨਸਾਨਾਂ ਵਿਚ ਵੀ ਹੁੰਦਾ ਹੈ ਜੇਕਰ ਅਸੀਂ ਵੀ 7 ਫੁੱੱਟ ਦਾ ਇਨਸਾਨ ਦੇਖ ਲਈਏ ਤਾਂ ਹੈਰਾਨ ਹੋ ਜਾਵਾਂਗੇ।ਪਰ ਕੀ ਹੋਵੇਗਾ ਉਦੋਂ ਜਦ ਇਕ ਕੁੱਤਾ ਆਪਣੇ ਮਲਾਕ ਤੋਂ ਵੀ ਕਿਤੇ ਵੱੱਡਾ ਹੋਵੇਗਾ?ਕੀ ਹੋਵੇਗਾ ਜਦੋਂ ਇਕ ਸੂਰ ਦਾ ਭਾਰ 900 ਕਿਲੋ ਹੋਵੇ।ਆਉ ਜਾਣਦੇ ਹਾਂ ਅਜਿਹੇ ਕੁਝ ਹੈਰਤ ਅੰਗੇਜ਼ ਜੀਵਾਂ ਬਾਰੇ ਜੋ ਸਾਡੀ ਹੀ ਧਰਤੀ ਤੇ ਮੌਜੂਦ ਹਨ।

-ਚੀਨੀ ਸਮੁੰਦਰੀ ਕੀੜਾ :-ਇਹ ਦੁਨੀਆ ਦਾ ਸਭ ਤੋਂ ਲੰਬਾ ਕੀੜਾ ਹੈ ਜਿਸਦੀ ਲੰਬਾਈ 5 ਫੁੱੱਟ ਹੈ।

-ਟਾਇਟਨੋਬੋਆ ਸਨੇਕ:-ਇਸ ਸੱੱਪ ਦੀ ਗਿਣਤੀ ਦੁਨੀਆ ਦੇ ਸਭ ਤੋਂ ਲੰਬੇ ਸੱੱਪਾਂ ਵਿਚ ਹੁੰਦੀ ਹੈ ।ਇਸਦੀ ਲੰਬਾਈ 50 ਫੁੱੱਟ ਵੀ ਹੋ ਸਕਦੀ ਹੈ।ਦੱੱਸਿਆ ਜਾਦਾ ਹੈ ਕਿ ਕਰੀਬ 60 ਲੱੱਖ ਸਾਲ ਪਹਿਲਾਂ ਇਹ ਧਰਤੀ ‘ਤੇ ਪਾਇਆ ਜਾਂਦਾ ਸੀ।

-ਜਪਾਨੀ ਮੱੱਕੜੀ:-ਇਹ ਆਮ ਮੱਕੜੀ ਤੋਂ ਕਾਫੀ ਅਲੱਗ ਹੈ ਜਿਸਦੀ ਲੰਬਾਈ 4 ਮੀਟਰ ਹੁੰਦੀ ਹੈ ਤੇ ਇਸਦਾ ਭਾਰ 20 ਕਿਲੋ ਤਕ ਹੋ ਸਕਦਾ ਹੈ।

-ਦੁਨੀਆ ਦਾ ਸਭ ਤੋਂ ਵੱੱਡਾ ਖਰਗੋਸ਼:-ਇਹ ਖਰਗੋਸ਼ ਦੁਨੀਆ ਦਾ ਸਭ ਤੋਂ ਵੱੱਡਾ ਖਰਗੋਸ਼ ਹੈ। ਇਸਦੀ ਲੰਬਾਈ 4 ਫੁੱੱਟ ਤੇ 4 ਇੰਚ ਹੈ ।ਇਸਦਾ ਭਾਰ 19 ਕਿਲੋ ਹੈ ।ਇਸਦਾ ਭਾਰ ਗਿਨੀਜ਼ ਬੁੱੱਕ ਆਫ ਵਰਲਡ ਰਿਕਾਰਦ ਵਿਚ ਦਰਜ ਹੈ।

-ਕੈਟਫਿਸ਼ :- ਇਹ ਦੁਨੀਆ ਦੀ ਸਭ ਤੋਂ ਵੱਡੀ ਕੈਟਫਿਸ਼ ਹੈ।ਜਿਸਦਾ ਭਾਰ 293 ਕਿਲੋ ਹੈ।

-ਦੁਨੀਆ ਦਾ ਸਭ ਤੋਂ ਵੱੱਡਾ ਕੁੱੱਤਾ:- ਗਿਨੀਜ਼ ਬੁੱੱਕ ਆਫ ਵਰਲਡ ਰਿਕਾਰਡਸ ਮੁਤਾਬਕ ਗਿਬਸਨ ਦੁਨੀਆ ਦਾ ਸਭ ਤੋਂ ਵੱੱਡਾ ਕੁੱਤਾ ਹੈ ਜੋ 7 ਫੁੱੱਟ ਲੰਬਾ ਤੇ 3.5 ਫੁੱੱਟ ਉੱੱਚਾ ਹੈ ਇਸਦਾ ਭਾਰ 77 ਕਿਲੋ ਹੈ।

-ਸੂਰ :- ਇਸ ਸੂਰ 900 ਕਿਲੋ ਹੈ ਜਦਕਿ ਆਮ ਤੌਰ ‘ਤੇ ਸੂਰਾਂ ਦਾ ਭਾਰ 50 ਤੋਂ 150 ਕਿਲੋ ਤਕ ਹੀ ਹੁੰਦਾ ਹੈ।

-ਸਭ ਤੋਂ ਵੱੱਡਾ ਸ਼ੇਰ :-ਹਰਕੁਲਿਸ ਨਾਂ ਦੇ ਇਸ ਸ਼ੇਰ ਦਾ ਭਾਰ 408 ਕਿਲੋ ਤੋਂ ਵੱੱਧ ਹੈ ।ਦਸਦਈਏ ਕਿ 6 ਫੁੱਟ ਉਚੇ ਤੇ 12 ਫੁੱੱਟ ਲੰਬੇ ਇਸ ਸ਼ੇਰ ਨੂੰ ਇਕ ਵਾਰ ‘ਚ ਹੀ 45 ਕਿਲੋ ਮੀਟ ਦਿੱਤਾ ਜਾਂਦਾ ਹੈ।