ਚੰਡੀਗੜ੍ਹ: ਤੁਸੀ ਬੇਸ਼ੱਕ ਇਸ ਨੂੰ ਮਜ਼ਾਕ ਸਮਝੋ ਪਰ ਅਜਿਹਾ ਸੱਚਮੁੱਚ ਹੋ ਰਿਹਾ ਹੈ। ਲੰਦਨ ਦੀਆਂ ਸੜਕਾਂ ਉੱਤੇ ਚੱਲਣ ਵਾਲੀਆਂ ਬੱਸਾਂ ਪੈਟਰੋਲ ਨਾਲ ਨਹੀਂ ਸਗੋਂ ਕੌਫ਼ੀ ਪਾ ਕੇ ਚੱਲ ਰਹੀਆਂ ਹਨ। ਇਹ ਕ੍ਰਿਸ਼ਮਾ ਬ੍ਰਿਟੇਨ ਦੀ ਤਕਨੀਕੀ ਕੰਪਨੀ ਬਾਓ-ਬੀਨ ਨੇ ਕਰ ਵਿਖਾਇਆ ਹੈ। ਇਨ੍ਹਾਂ ਨੇ ਕੌਫ਼ੀ ਦੀ ਰਹਿੰਦ-ਖੂੰਹਦ ਨਾਲ ਅਜਿਹਾ ਤੇਲ ਬਣਾਇਆ ਹੈ ਜੋ ਪੈਟਰੋਲ ਦੇ ਵਿਕਲਪ ਦਾ ਕੰਮ ਕਰ ਸਕਦਾ ਹੈ।
ਕਹਿਣ ਦਾ ਮਤਲਬ ਹੈ ਇਸ ਨੂੰ ਗੱਡੀਆਂ ਵਿੱਚ ਬਾਲਣ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨੂੰ ਡੀਜ਼ਲ ਵਿੱਚ ਮਿਲਾ ਕੇ ਪ੍ਰਭਾਵਸ਼ਾਲੀ ਜੈਵਿਕ ਬਾਲਣ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਬਾਲਣ ਨਾਲ ਲੰਦਨ ਦੀਆਂ ਸੜਕਾਂ ਉੱਤੇ ਬੱਸਾਂ ਨੂੰ ਦੌੜਾਇਆ ਗਿਆ ਹੈ।
ਦੱਸ ਦਈਏ ਕਿ ਇਸ ਤਰ੍ਹਾਂ ਦੇ ਬਾਲਣ ਨਾਲ ਚੱਲਣ ਵਾਲੀਆਂ ਬੱਸਾਂ ਆਪਣੇ ਪੁਰਾਣੇ ਇੰਜਣ ਨਾਲ ਹੀ ਚੱਲ ਸਕਦੀਆਂ ਹਨ। ਯਾਨੀ ਕਿ ਉਨ੍ਹਾਂ ਦਾ ਇੰਜਣ ਬਦਲਣ ਦੀ ਜ਼ਰੂਰਤ ਨਹੀਂ ਹੈ।