ਪੰਜਾਬ ਦੇ ਕਿਸਾਨ ਹਰਜੀਤ ਸਿੰਘ ਸੱਜਣ ਕਿੰਝ ਬਣੇ ਕੈਨੇਡਾ ਦੇ ਰੱਖਿਆ ਮੰਤਰੀ

ਖ਼ਬਰਾਂ, ਕੌਮਾਂਤਰੀ

ਜਾਸੂਸੀ ਦਾ ਤਜ਼ਰਬਾ

ਜਾਸੂਸੀ ਦਾ ਤਜ਼ਰਬਾ

ਜਾਸੂਸੀ ਦਾ ਤਜ਼ਰਬਾ

45 ਸਾਲ ਦੇ ਹਰਜੀਤ ਸੱਜਣ ਕੈਨੇਡਾ ਦੇ 42ਵੇਂ ਰੱਖਿਆ ਮੰਤਰੀ ਹਨ। ਇਸ ਅਹੁਦੇ ਤੱਕ ਉਨ੍ਹਾਂ ਦਾ ਸਫਰ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਬੰਬੇਲੀ ਦੇ ਖੇਤੀਬਾੜੀ ਪਰਿਵਾਰ ਤੋਂ ਵੈਨਕੁਵਰ ਦੀ ਖੇਤ ਮਜਦੂਰੀ ਤੋਂ ਹੁੰਦਾ ਹੋਇਆ ਪੁਲਿਸ ਦੀ ਨੌਕਰੀ ਅਤੇ ਨੈਟੋ ਫੌਜ ਦੀਆਂ ਮੁਹਿੰਮਾਂ ਤੋਂ ਨਿਕਲਕੇ ਮੁਕੰਮਲ ਹੋਇਆ ਹੈ। 

ਲਿਬਰਲ ਪਾਰਟੀ ਦੀ ਟਿਕਟ ਉਤੇ ਦੱਖਣ ਵੈਨਕੁਵਰ ਤੋਂ ਜਿੱਤਕੇ ਉਹ ਜਸਟਿਨ ਟਰੂਡੋ ਦੀ ਸਰਕਾਰ ਵਿਚ ਰੱਖਿਆ ਮੰਤਰੀ ਬਣੇ ਹਨ। ਬੰਬੇਲੀ ਵਿਚ ਨੰਗੇ ਪੈਰ ਵਾਲੇ ਬਚਪਨ ਦੀਆਂ ਯਾਦਾਂ ਸੰਭਾਲਣ ਵਾਲੇ ਹਰਜੀਤ ਸੱਜਣ ਦੇ ਮਨ ਵਿਚ ਸਿਰ ਉਤੇ ਚਾਰਾ ਢੋ ਰਹੀ ਦਾਦੀ ਦੀ ਤਸਵੀਰ ਹੁਣ ਵੀ ਤਾਜ਼ਾ ਹੈ।