ਪੰਜਾਬ ਦੀ ਇਸ ਧੀ ਨੂੰ ਹਾਸਲ ਹੈ ਕੈਨੇਡਾ 'ਚ ਪਹਿਲੀ ਸਿੱਖ ਮਹਿਲਾ ਟਰੱਕ ਡਰਾਈਵਰ ਬਣਨ ਦਾ ਮਾਣ

ਖ਼ਬਰਾਂ, ਕੌਮਾਂਤਰੀ

ਵੈਨਕੂਵਰ : ਕਈ ਔਰਤਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਉਹ ਔਖਾ ਕੰਮ ਨਹੀਂ ਕਰ ਸਕਦੀਆਂ। ਇਸ ਲਈ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੀਆਂ ਪਰ ਕਈ ਔਰਤਾਂ 'ਚ ਇੰਨਾ ਕੁ ਜਜ਼ਬਾ ਹੁੰਦਾ ਹੈ ਕਿ ਉਹ ਆਪਣੀਆਂ ਇੱਛਾਵਾਂ ਨੂੰ ਬੁਲੰਦ ਹੌਂਸਲੇ ਨਾਲ ਪੂਰਾ ਕਰਦੀਆਂ ਹਨ। ਅਜਿਹੀ ਹੀ ਇਕ ਔਰਤ ਦਾ ਜ਼ਿਕਰ ਅਸੀਂ ਅੱਜ 'ਮਹਿਲਾ ਦਿਵਸ' ਦੇ ਵਿਸ਼ੇਸ਼ ਮੌਕੇ 'ਤੇ ਕਰ ਰਹੇ ਹਾਂ, ਜਿਸ ਨੇ ਕੈਨੇਡਾ ਵਰਗੇ ਦੇਸ਼ 'ਚ ਪਹਿਲੀ ਸਿੱਖ ਮਹਿਲਾ ਟਰੱਕ ਡਰਾਈਵਰ ਹੋਣ ਦਾ ਸਨਮਾਨ ਹਾਸਲ ਕੀਤਾ। ਪੰਜਾਬ ਦੇ ਸ਼ਹਿਰ ਕਪੂਰਥਲਾ 'ਚ ਜੰਮੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਕੈਨੇਡਾ ਅਤੇ ਅਮਰੀਕਾ ਦੀਆਂ ਸੜਕਾਂ 'ਤੇ ਟਰੱਕ ਚਲਾਉਂਦੀ ਹੈ ਅਤੇ ਉਸ ਨੂੰ ਮਾਣ ਹੈ ਕਿ ਉਸ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੇ ਪੰਜਾਬ 'ਚ ਤਾਂ ਕਦੇ ਸਾਈਕਲ ਤਕ ਨਹੀਂ ਚਲਾਇਆ ਸੀ ਪਰ ਆਪਣੀ ਜ਼ਿੱਦ ਕਾਰਨ ਉਹ ਕੈਨੇਡਾ 'ਚ ਟਰੱਕ ਚਲਾ ਰਹੀ ਹੈ।