ਬ੍ਰਿਟਿਸ਼ ਕੋਲੰਬੀਆ: ਦੋ ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਗਏ ਪੰਜਾਬੀ ਜੋੜੇ ਦੇ ਘਰ ਨਵੇਂ ਸਾਲ ਮੌਕੇ ਲੱਛਮੀ ਆਈ ਹੈ। ਇਹ ਜੋੜਾ ਪਹਿਲੀ ਜਨਵਰੀ ਦੀ ਰਾਤ ਨੂੰ ਇਕ ਪਿਆਰੀ ਜਿਹੀ ਬੱਚੀ ਦੇ ਮਾਤਾ-ਪਿਤਾ ਬਣੇ। ਬ੍ਰਿਟਿਸ਼ ਕੋਲੰਬੀਆ 'ਚ ਇਹ ਪਹਿਲੀ ਬੱਚੀ ਹੈ ਜਿਸ ਦਾ ਜਨਮ ਨਵੇਂ ਸਾਲ ਚੜ੍ਹਦਿਆਂ ਹੀ ਹੋਇਆ ਹੈ ਅਤੇ ਜਨਮ ਮਗਰੋਂ ਹੀ ਬੱਚੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾ ਗਈਆਂ। ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।