ਪਾਕਿ ਦਾ ਦਾਅਵਾ : ਜਾਧਵ ਦੀ ਪਤਨੀ ਦੇ ਜੋੜੇ ਵਿਚ ਸੀ 'ਧਾਤੂ ਦੀ ਵਸਤੂ'

ਖ਼ਬਰਾਂ, ਕੌਮਾਂਤਰੀ

ਇਸਲਾਮਾਬਾਦ, 27 ਦਸੰਬਰ : ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਜਦੋਂ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਦੀ ਪਤਨੀ ਇਸਲਾਮਾਬਾਦ 'ਚ ਵਿਦੇਸ਼ ਦਫ਼ਤਰ 'ਚ ਅਪਣੇ ਪਤੀ ਨੂੰ ਮਿਲਣ ਪਹੁੰਚੀ ਤਾਂ ਉਸ ਦੇ ਬੂਟਾਂ 'ਚ 'ਧਾਤੂ ਦੀ ਵਸਤੂ' ਮਿਲੀ। ਇਕ ਪਾਕਿਸਤਾਨੀ ਅਖ਼ਬਾਰ ਦੀ ਰੀਪੋਰਟ ਮੁਤਾਬਕ ਵਿਦੇਸ਼ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਬੂਟਾਂ ਵਿਚ ਧਾਤੂ ਦੀ ਵਸਤੂ ਮਿਲੀ। ਇਸ ਨੂੰ ਜਾਧਵ ਨਾਲ ਮੁਲਾਕਾਤ ਤੋਂ ਪਹਿਲਾਂ ਸੁਰੱਖਿਆ ਅਧਿਕਾਰੀਆਂ ਨੇ ਰੱਖ ਲਿਆ। ਬਸ ਇੰਨਾ ਹੀ ਨਹੀਂ ਪਾਕਿਸਤਾਨ ਨੇ ਭਾਰਤ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿਤਾ, ਜਿਸ 'ਚ ਕਿਹਾ ਗਿਆ ਸੀ ਕਿ ਜਾਧਵ ਦੀ ਪਤਨੀ ਅਤੇ ਮਾਂ ਨਾਲ ਬਦਸਲੂਕੀ ਕੀਤੀ ਗਈ। ਪਾਕਿਸਤਾਨ ਨੇ ਸਗੋਂ ਕਿ ਦਾਅਵਾ ਕੀਤਾ ਕਿ ਜਾਧਵ ਦੀ ਪਤਨੀ ਦੇ ਬੂਟਾਂ ਨੂੰ ਸੁਰੱਖਿਆ ਦੇ ਆਧਾਰ 'ਤੇ ਜ਼ਬਤ ਕਰ ਲਿਆ ਗਿਆ, ਕਿਉਂਕਿ ਉਸ 'ਚ ਕੁੱਝ ਸੀ।