ਪਾਕਿ ਦੇ ਮੁਸਲਿਮ ਇਤਿਹਾਸਕਾਰ ਦੀ ਅਪੀਲ, ਪਾਕਿ ਵਿਚਲੇ ਹੋਰ ਸਿੱਖ ਅਸਥਾਨਾਂ ਬਾਰੇ ਵੀ ਜਾਣਨ 'ਭਾਰਤੀ ਸਿੱਖ'

ਖ਼ਬਰਾਂ, ਕੌਮਾਂਤਰੀ

ਅੰਮ੍ਰਿਤਸਰ: ਪਾਕਿਸਤਾਨ ਦੇ ਇਕ ਨੌਜਵਾਨ ਮੁਸਲਿਮ ਖੋਜਕਾਰ ਨੇ ਸਿੱਖਾਂ ਨੂੰ ਗੁਰਦੁਆਰੇ ਵਿਚ ਸਿਰਫ ਮੱਥਾ ਟੇਕਣ ਲਈ ਆਪਣੇ ਦੇਸ਼ ਨੂੰ ਨਾ ਜਾਣ ਦੀ ਬਜਾਇ, ਉਥੇ ਸਿੱਖ ਇਤਿਹਾਸ ਦੇ ਤੱਥਾਂ ਦੀ ਪੜਚੋਲ ਕਰਨ ਦੀ ਅਪੀਲ ਕੀਤੀ ਹੈ।

ਜਹਾਂਦਾਦ ਖਾਨ (26), ਜੋ ਪਾਕਿਸਤਾਨ ਦੇ ਉੱਤਰ-ਪੂਰਬੀ ਖੈਬਰ ਪਖਤੂਨਖਵਾ ਪ੍ਰਾਂਤ ਵਿਚ ਹਜ਼ਾਰਾ ਦਾ ਰਹਿਣ ਵਾਲਾ ਹੈ, ਨੇ ਕਿਹਾ ਕਿ ਸਿੱਖ ਕੇਵਲ ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਦੀ ਯਾਤਰਾ ਕਰਦੇ ਹਨ, ਜਦੋਂ ਕਿ ਪਾਕਿਸਤਾਨ ਵਿਚ ਹੋਰ ਵੀ ਬਹੁਤ ਸਾਰੀਆਂ ਥਾਵਾਂ 'ਤੇ ਸਿੱਖ ਇਤਿਹਾਸ ਨਾਲ ਜੁੜੇ ਤੱਥ ਮੌਜੂਦ ਹਨ।