ਪਾਕਿ ਮੂਲ ਦੇ ਡਰਾਈਵਰ ਨੇ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਨੂੰ ਪ੍ਰੇਸ਼ਾਨ ਕਰਨ ਦਾ ਮੰਨਿਆ ਦੋਸ਼

ਖ਼ਬਰਾਂ, ਕੌਮਾਂਤਰੀ



ਲੰਡਨ, 29 ਸਤੰਬਰ (ਹਰਜੀਤ ਸਿੰਘ ਵਿਰਕ): ਪਾਕਿਸਤਾਨੀ ਮੂਲ ਦੇ ਇਕ 27 ਸਾਲਾ ਟੈਕਸੀ ਡਰਾਈਵਰ ਨੇ ਬ੍ਰਿਟਿਸ਼ ਪੱਤਰਕਾਰ ਅਤੇ ਪ੍ਰਭਾਵਸ਼ਾਲੀ ਔਰਤ ਜੈਮੀਮਾ ਖ਼ਾਨ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਕਬੂਲ ਕਰ ਲਿਆ ਹੈ। ਜੈਮੀਨਾ ਪਾਕਿਸਤਾਨ ਵਿਚ ਕ੍ਰਿਕਟ ਖਿਡਾਰੀ ਤੋਂ ਰਾਜਨੇਤਾ ਬਣੇ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਹੈ।

ਹਸਨ ਮਹਿਮੂਦ ਨਾਂਅ ਦੇ ਟੈਕਸੀ ਡਰਾਈਵਰ ਨੇ ਇਕ ਸਾਲ ਤਕ ਜੈਮੀਨਾ ਖ਼ਾਨ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਮੰਨ ਲਿਆ ਹੈ। ਇਸ ਦੌਰਾਨ ਉਸ ਨੇ ਜੈਮੀਮਾ ਨੂੰ ਸੰਦੇਸ਼ ਭੇਜ ਕੇ ਪ੍ਰੇਸ਼ਾਨ ਕੀਤਾ ਸੀ।

ਪੱਤਰਕਾਰ ਜੈਮੀਮਾ ਨੇ ਟੈਕਸੀ ਕਿਰਾਏ 'ਤੇ ਉਪਲਬੱਧ ਕਰਾਉਣ ਵਾਲੀ ਕੰਪਨੀ ਹੇਲੋ ਦੇ ਮਾਧਿਅਮ ਨਾਲ ਮਹਿਮੂਦ ਦੀ ਟੈਕਸੀ ਦੀ ਵਰਤੋਂ ਕੀਤੀ ਸੀ। ਇਸ ਮਗਰੋਂ ਹੀ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਗਿਆ ਸੀ। ਮਹਿਮੂਦ ਦੇ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਉਹ ਕ੍ਰਿਕਟ ਦੇ ਹੀਰੋ ਅਤੇ ਪਾਕਿਸਤਾਨੀ ਟੀਮ ਦੇ ਸਾਬਕਾ ਕਪਤਾਨ ਦੀ ਪਤਨੀ ਰਹਿ ਚੁਕੀ ਜੈਮੀਮਾ ਦਾ ਪ੍ਰਸ਼ੰਸਕ ਹੈ। ਉਸ ਨੇ ਜੈਮੀਮਾ ਦਾ ਪਿੱਛਾ ਕਰਨ ਦਾ ਦੋਸ਼ ਨਹੀਂ ਮੰਨਿਆ ਹੈ। ਜੱਜ ਮਾਰਟੀਨ ਐਡਮੰਡ ਨੇ ਮਹਿਮੂਦ ਦੀ ਦਲੀਲ ਸਵੀਕਾਰ ਕਰ ਲਈ। ਅਗਲੀ ਸੁਣਵਾਈ ਵਿਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ।