ਪਾਕਿ ਨੂੰ ਵੱਡਾ ਝਟਕਾ: 25 ਕਰੋੜ 50 ਲੱਖ ਡਾਲਰ ਦੀ ਸਹਾਇਤਾ ਰਾਸ਼ੀ ਰੋਕ ਸਕਦਾ ਹੈ ਅਮਰੀਕਾ

ਖ਼ਬਰਾਂ, ਕੌਮਾਂਤਰੀ

ਨਿਊਯਾਰਕ: ਅਮਰੀਕਾ ਛੇਤੀ ਹੀ ਪਾਕਿਸਤਾਨ ਨੂੰ ਇਕ ਵੱਡਾ ਝਟਕਾ ਦੇ ਸਕਦਾ ਹੈ। ਦਰਅਸਲ ਅਮਰੀਕੀ ਸਰਕਾਰ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੇ 25 ਕਰੋੜ 50 ਲੱਖ ਡਾਲਰ ਦੀ ਸਹਾਇਤਾ ਰਾਸ਼ੀ ਰੋਕਣ 'ਤੇ ਵਿਚਾਰ ਕਰ ਰਹੀ ਹੈ। ਇਸਤੋਂ ਸਾਫ਼ ਹੈ ਕਿ ਟਰੰਪ ਪ੍ਰਸ਼ਾਸਨ ਅੱਤਵਾਦੀ ਸੰਗਠਨਾਂ ਦੇ ਖਿਲਾਫ ਪਾਕਿਸਤਾਨ ਦੁਆਰਾ ਕਾਰਵਾਈ ਨਾ ਕੀਤੇ ਜਾਣ ਤੋਂ ਅਸੰਤੁਸ਼ਟ ਹੈ। ਖਬਰ ਦੇ ਮੁਤਾਬਕ, ਕੀ ਪਾਕਿਸਤਾਨ ਨੂੰ ਸਹਾਇਤਾ ਰਾਸ਼ੀ ਨਾ ਦੇਕੇ ਟਰੰਪ ਉਨ੍ਹਾਂ ਨੂੰ ਅੱਤਵਾਦ ਵਿਰੋਧੀ ਅਭਿਆਨਾਂ 'ਤੇ ਸਹਿਯੋਗ ਕਰਨ 'ਚ ਨਾਕਾਮ ਰਹਿਣ 'ਤੇ ਸਜਾ ਦੀ ਚਿਤਾਵਨੀ ਦੇਵੇਗਾ, ਟਰੰਪ ਪ੍ਰਸ਼ਾਸਨ ਵਿਚ ਇਸ ਗੱਲ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ।