ਪਾਕਿਸਤਾਨ 'ਚ ਪੱਤਰਕਾਰ ਦਾ ਸ਼ਰ੍ਹੇਆਮ ਗੋਲੀਆਂ ਮਾਰ ਕੇ ਕਤਲ

ਖ਼ਬਰਾਂ, ਕੌਮਾਂਤਰੀ

ਇਸ‍ਲਾਮਾਬਾਦ : ਪਾਕਿਸਤਾਨ ਦੇ ਰਾਵਲਪਿੰਡੀ ਵਿਚ ਇਕ ਹਾਈ ਸਕਿਓਰਿਟੀ ਵਾਲੇ ਖੇਤਰ ਵਿਚ ਅਣਪਛਾਤੇ ਹਮਲਾਵਰਾਂ ਨੇ ਇਕ ਸੰਪਾਦਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੀਡੀਆ ਰਿਪੋਰਟ ਦੇ ਮੁਤਾਬਕ ਮਾਰੇ ਗਏ ਸੰਪਾਦਕ ਦਾ ਨਾਮ ਅੰਜੁਮ ਮੁਨੇਰ ਰਾਜਾ ਹੈ, ਜਿਸਦੀ ਉਮਰ ਲੱਗਭੱਗ 40 ਸਾਲ ਦੱਸੀ ਜਾ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਅੰਜੁਮ ਵੀਰਵਾਰ ਦੀ ਦੇਰ ਰਾਤ ਮੋਟਰਸਾਇਕਲ 'ਤੇ ਘਰ ਪਰਤ ਰਿਹਾ ਸੀ, ਉਦੋਂ ਮੋਟਰਸਾਇਕਲ 'ਤੇ ਆਏ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਸਮਾਚਾਰ ਮੁਤਾਬਕ ਇਹ ਘਟਨਾ ਪਾਕਿਸਤਾਨੀ ਫੌਜ ਦੇ ਰਾਸ਼ਟਰੀ ਮੁੱਖ ਦਫ਼ਤਰ ਤੋਂ ਕੁਝ ਮਿੰਟ ਦੀ ਦੂਰੀ 'ਤੇ ਬੈਂਕ ਰੋਡ 'ਤੇ ਹੋਈ। ਅੰਜੁਮ ਦੇ ਸਿਰ, ਗਰਦਨ ਅਤੇ ਸਰੀਰ ਦੇ ਕਈ ਹਿੱਸਿਆਂ 'ਤੇ ਛੇ ਗੋਲੀਆਂ ਮਾਰੀਆਂ। ਇਸ ਤੋਂ ਬਾਅਦ ਅੰਜੁਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਈ ਸੁਰੱਖਿਆ ਵਾਲੇ ਖੇਤਰ ਵਿਚ ਖੁਲ੍ਹੇਆਮ ਹਮਲਾਵਰ ਇਕ ਸੰਪਾਦਕ ਨੂੰ ਛੇ ਗੋਲੀਆਂ ਮਾਰ ਕੇ ਫਰਾਰ ਹੋ ਗਏ।