ਪਾਕਿਸਤਾਨ ਵਿਚ ਰਹਿਣ ਵਾਲੀ ਸਿੱਖਾਂ ਨੂੰ ਵੱਡੀ ਖ਼ੁਸ਼ਖ਼ਬਰੀ ਮਿਲੀ ਹੈ ਕਿਉਕਿ ਸਿੱਖ ਬਰਾਦਰੀ ਦੇ ਵਿਆਹ ਦੀ ਰਜ਼ਿਸਟਰੇਸ਼ਨ ਦਾ ਬਿਲ ਅਨੰਦ ਕਾਰਜ ਬਿਲ 2017 ਮੁਤਫ਼ਿਕਾ ਬਿਲ ਮਨਜ਼ੂਰ ਹੋ ਗਿਆ ਹੈ। ਤੁਹਾਨੂੰ ਦਸ ਦੇਈਏ ਕਿ ਪੰਜਾਬ ਅਸੈਂਬਲੀ ਦੀ ਮਨਜ਼ੂਰੀ ਦੇ ਬਾਅਦ ਪਕਿਸਤਾਨ ਦੁਨੀਆਂ ਵਿਚ ਸਿੱਖਾਂ ਦੇ ਵਿਆਹਾਂ ਨੂੰ ਰਜਿਸਟਰ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਪੰਜਾਬ ਸਰਕਾਰ ਦੇ ਪੰਜ ਪਾਰਲੀਮਾਨੀ ਸਾਲਾਂ ਦੌਰਾਨ ਮਨਜ਼ੂਰ ਹੋਣ ਵਾਲਾ ਇਹ ਪਹਿਲਾ ਪ੍ਰਾਈਵੇਟ ਬਿਲ ਹੈ। ਤੁਹਾਨੂੰ ਦਸ ਦੇਈਏ ਕਿ ਭਾਰਤ ਵਿਚ ਸਿੱਖਾਂ ਦੇ ਲਈ ਅਲਹੀਦਾ ਨਾਲ ਕੋਈ ਮੈਰਿਜ਼ ਐਕਟ ਨਹੀਂ ਹੈ ਬਲਕਿ ਸਿੱਖਾਂ ਨੂੰ ਹਿੰਦੂ ਐਕਟ ਦੇ ਤਹਿਤ ਹੀ ਵਿਆਹ ਕਰਵਾਉਣਾ ਪੈਂਦਾ ਹੈ। 18 ਸਾਲ ਦੀ ਘੱਟ ਉਮਰ ਵਿਚ ਸਿੱਖ ਲੜਕੇ ਜਾਂ ਲੜਕੀਆਂ ਦੇ ਵਿਆਹ ਰਜ਼ਿਸਟਡ ਨਹੀਂ ਹੋਣਗੇ।
ਇਥੇ ਦੱਸਣਾ ਬਣਦਾ ਹੈ ਕਿ ਭਾਰਤ ਵਿਚ ਕਾਫ਼ੀ ਸਮੇਂ ਤੋਂ ਇਸ ਐਕਟ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਹ ਐਕਟ ਅਜੇ ਤਕ ਪੂਰੇ ਦੇਸ਼ ਵਿਚ ਲਾਗੂੁ ਨਹੀਂ ਹੋ ਸਕਿਆ। ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਇਸ ਐਕਟ ਵਿਚ ਪਹਿਲ ਕਰਦਿਆਂ ਸਿੱਖਾਂ ਨੂੰ ਬਣਦਾ ਮਾਣ ਦਿਤਾ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਸਰਕਾਰ ਕਦੋਂ ਇਸ ਐਕਟ ਨੂੰ ਲਾਗੂ ਕਰਦੀ ਤੇ ਕਦੋਂ ਸਿੱਖਾਂ ਨੂੰ ਬਣਦਾ ਮਾਣ ਦਿੰਦੀ ਹੈ। ਹਾਲਾਂਕਿ ਅੱਜ ਦੇ ਸਮੇਂ ਵਿਚ ਭਾਰਤ 'ਚ ਸਿੱਖਾਂ ਨੂੰ ਹਿੰਦੂ ਐਕਟ ਦੇ ਅਧੀਨ ਵਿਆਹ ਕਰਵਾਉਣਾ ਪੈਂਦਾ ਹੈ।