ਇਸਲਾਮਾਬਾਦ, 13 ਦਸੰਬਰ : ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਕਸੂਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦਾਅਵੇ ਨੂੰ 'ਬੇਬੁਨਿਆਦ ਅਜੀਬ ਕਹਾਣੀ' ਦੱਸ ਕੇ ਰੱਦ ਕਰ ਦਿਤਾ ਕਿ ਉਨ੍ਹਾਂ ਦਾ ਦੇਸ਼ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਦਖ਼ਲ ਦੇ ਰਿਹਾ ਹੈ। ਨਵੰਬਰ 2002 ਤੋਂ ਨਵੰਬਰ 2007 ਤਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਰਹੇ ਕਸੂਰੀ ਨੇ ਇੰਟਰਵਿਊ ਵਿਚ ਕਿਹਾ, 'ਮੈਂ ਹੈਰਾਨ ਹਾਂ। ਮੈਂ ਰਾਤ ਦੇ ਖਾਣੇ ਲਈ ਗਿਆ ਸੀ ਅਤੇ ਉਥੇ ਇਹ ਸੁਣਿਆ ਕਿ ਪਾਕਿਸਤਾਨ ਸਾਜ਼ਸ਼ ਰਚ ਰਿਹਾ ਹੈ।' ਉਨ੍ਹਾਂ ਕਿਹਾ ਕਿ ਰਾਤ ਦੇ ਖਾਣੇ ਸਮੇਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਫ਼ੌਜ ਮੁਖੀ ਵਿਪਨ ਰਾਵਤ, ਚਾਰ ਸਾਬਕਾ ਵਿਦੇਸ਼ ਸਕੱਤਰ ਅਤੇ ਪਾਕਿਸਤਾਨ ਵਿਚ ਤੈਨਾਤ ਰਹੇ ਤਿੰਨ ਸਾਬਕਾ ਰਾਜਦੂਤ ਮੌਜੂਦ ਸਨ।