ਪਾਕਿਸਤਾਨ ਦੀਆਂ ਜੇਲ੍ਹਾਂ 'ਚ ਬੰਦ ਨੇ 500 ਤੋਂ ਜ਼ਿਆਦਾ ਭਾਰਤੀ: ਰਿਪੋਰਟ

ਖ਼ਬਰਾਂ, ਕੌਮਾਂਤਰੀ

ਲਾਹੌਰ: ਪਾਕਿਸਤਾਨ ਦੀ ਵੱਖ - ਵੱਖ ਜੇਲਾਂ ਵਿੱਚ 500 ਤੋਂ ਜ਼ਿਆਦਾ ਭਾਰਤੀ ਕੈਦੀ ਹਨ। ਇਹਨਾਂ ਵਿਚੋਂ ਜਿਆਦਾਤਰ ਮਛੇਰੇ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰਾਲਾ ਦੇ ਮੁਤਾਬਕ ਪਾਕਿਸਤਾਨ ਦੀਆਂ ਜੇਲਾਂ ਵਿੱਚ 527 ਭਾਰਤੀ ਸਮੇਤ 996 ਵਿਦੇਸ਼ੀ ਕੈਦੀ ਹਨ ਜੋ ਅੱਤਵਾਦ, ਹੱਤਿਆ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਦੇਸ਼ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਵੜਣ ਸਮੇਤ ਕਈ ਗੁਨਾਹਾਂ ਵਿੱਚ ਕਥਿੱਤ ਤੌਰ ਉੱਤੇ ਸ਼ਾਮਿਲ ਹਨ।