ਗੁਰੂ ਗ੍ਰੰਥ ਸਾਹਿਬ ਦੀ ਡੋਲੀ ਦੇ ਸਾਹਮਣੇ ਕ੍ਰਿਸ਼ਣ ਸਿੰਘ ਵੱਡੇ ਅਕੀਦਤ ਦੇ ਨਾਲ ਚਿਮਟਾ ਵਜਾ ਰਹੇ ਹਨ ਅਤੇ ਨਾਲ ਵਿੱਚ ਢੋਲ ਦੀ ਥਾਪ ਵੀ ਹੈ, ਨਾਲ ਹੀ ਤਕਰੀਬਨ ਇੱਕ ਦਰਜਨ ਲੋਕ ਸਤਿਨਾਮ ਵਾਹਿਗੁਰੂ ਬੋਲ ਰਹੇ ਹਨ। ਕਾਲੀ ਪੱਗੜੀ ਵਿੱਚ ਦਿੱਖ ਰਹੇ ਕ੍ਰਿਸ਼ਣ ਸਿੰਘ ਪਹਿਲਾਂ ਸ਼੍ਰੀਰਾਮ ਦੇ ਭਗਤ ਸਨ, ਪਰ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਸਿੱਖ ਧਰਮ ਅਪਣਾ ਲਿਆ ਸੀ। ਕਰਾਚੀ ਦੇ ਉਪਨਗਰੀ ਇਲਾਕੇ ਤੋਂ ਲੱਗਦਾ ਉਨ੍ਹਾਂ ਦੇ ਪਿੰਡ ਦੀ ਆਬਾਦੀ ਪਹਿਲਾਂ ਹਿੰਦੂ ਸੀ।
ਪਰ ਹੁਣ ਇੱਥੇ ਲੱਗਭੱਗ 40 ਸਿੱਖ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਨੇ ਕ੍ਰਿਸ਼ਣ ਸਿੰਘ ਦੀ ਤਰ੍ਹਾਂ ਹੀ ਹਿੰਦੂ ਧਰਮ ਛੱਡ ਕੇ ਸਿੱਖ ਧਰਮ ਅਪਣਾ ਲਿਆ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਅਤੇ ਹਿੰਦੂਆਂ ‘ਤੇ ਕੁਝ ਕੱਟੜਪੰਥੀਆਂ ਵੱਲੋਂ ਜ਼ੁਲਮ ਢਾਹੇ ਜਾਂਦੇ ਹਨ। ਕਈ ਥਾਵਾਂ ‘ਤੇ ਉਨ੍ਹਾਂ ‘ਤੇ ਮੁਸਲਿਮ ਧਰਮ ਨੂੰ ਅਪਣਾਉਣ ਤੱਕ ਦਾ ਦਬਾਅ ਪਾਇਆ ਜਾਂਦਾ ਹੈ। ਪਾਕਿਸਤਾਨ ਵਿਚ ਘੱਟ ਗਿਣਤੀਆਂ ‘ਤੇ ਇਸ ਤਰ੍ਹਾਂ ਦੇ ਜ਼ੁਲਮ ਕੀਤੇ ਜਾਣ ਦੀਆਂ ਘਟਨਾਵਾਂ ਕਈ ਵਾਰ ਪੜ੍ਹਨ ਸੁਣਨ ਨੂੰ ਮਿਲੀਆਂ ਹਨ।
ਕ੍ਰਿਸ਼ਨ ਸਿੰਘ ਪਹਿਲਾਂ ਸ਼੍ਰੀ ਰਾਮ ਦੇ ਭਗਤ ਸਨ, ਪਰ ਕੁੱਝ ਸਾਲ ਪਹਿਲਾਂ ਉਨ੍ਹਾਂ ਨੇ ਸਿੱਖ ਧਰਮ ਅਪਣਾ ਲਿਆ ਸੀ। ਕ੍ਰਿਸ਼ਨ ਸਿੰਘ ਅਨੁਸਾਰ ਸਿੱਖ ਧਰਮ ਅਪਣਾ ਕੇ ਉਸ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਪਾਕਿਸਤਾਨ ਸਮੇਤ ਹੋਰ ਸਾਰੇ ਦੇਸ਼ਾਂ ਵਿਚ ਇੱਕ ਸਤਿਕਾਰਤ ਕੌਮ ਵਜੋਂ ਪਛਾਣ ਹੈ।ਪਾਕਿਸਤਾਨ ਵਿੱਚ ਸਿੱਖ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਸ਼ਹਿਰ ਵਿੱਚ ਨਿਕਲਦੇ ਹਾਂ ਤਾਂ ਪਤਾ ਨਹੀਂ ਕਿੰਨੇ ਲੋਕ ਹੱਥ ਵਿੱਚ ਲੱਸੀ ਦੇ ਗਲਾਸ ਲੈ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਪੀ ਲਓ ਸਰਦਾਰ ਜੀ, ਸਾਡੇ ਨਾਲ ਬੈਠੋ ਅਤੇ ਬਹੁਤ ਪਿਆਰ ਦਿੰਦੇ ਹਨ।
ਇਹੀ ਕਾਰਨ ਹੈ ਕਿ ਅਸੀਂ ਸਿੱਖ ਬਣ ਗਏ। ਇਸ ਹਿੰਦੂ ਪਿੰਡ ਵਿੱਚ ਇੱਕ ਵੱਡਾ ਗੁਰਦੁਆਰਾ ਸਾਹਿਬ ਵੀ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਲਈ ਪਾਕਿਸਤਾਨ ਅਤੇ ਹੋਰ ਬਾਹਰਲੇ ਮੁਲਕਾਂ ਦੇ ਸਿੱਖ ਸਮਾਜ ਵੱਲੋਂ ਆਰਥਿਕ ਮਦਦ ਮਿਲ ਰਹੀ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਪੰਜ ਸੌ ਲੋਕਾਂ ਦੇ ਬੈਠਣ ਦੀ ਜਗ੍ਹਾ ਹੈ ਜਦੋਂ ਕਿ ਪਿੰਡ ਵਿੱਚ ਦੋ ਛੋਟੇ ਮੰਦਿਰ ਵੀ ਬਣੇ ਹੋਏ ਹਨ।