ਪਾਕਿਸਤਾਨ ਨੂੰ ਅਮਰੀਕਾ ਦੀ ਚੇਤਾਵਨੀ

ਖ਼ਬਰਾਂ, ਕੌਮਾਂਤਰੀ

'ਅਤਿਵਾਦ ਦਾ ਸਮਰਥਨ ਕਰਨ ਵਾਲੇ ਸਾਡੇ ਦੋਸਤ ਨਹੀਂ ਹੋ ਸਕਦੇ'

'ਅਤਿਵਾਦ ਦਾ ਸਮਰਥਨ ਕਰਨ ਵਾਲੇ ਸਾਡੇ ਦੋਸਤ ਨਹੀਂ ਹੋ ਸਕਦੇ'

'ਅਤਿਵਾਦ ਦਾ ਸਮਰਥਨ ਕਰਨ ਵਾਲੇ ਸਾਡੇ ਦੋਸਤ ਨਹੀਂ ਹੋ ਸਕਦੇ'
ਵਾਸ਼ਿੰਗਟਨ, 2 ਫ਼ਰਵਰੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਸੁਰੱਖਿਆ ਸਹਾਇਤਾ 'ਤੇ ਰੋਕ ਲਗਾ ਦਿਤੀ ਸੀ ਜਿਸ ਤੋਂ ਬਾਅਦ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸਹਾਇਤਾ ਹਾਸਲ ਕਰਨ ਵਾਲਾ ਮੁਲਕ ਅਤਿਵਾਦ ਨੂੰ ਹਮਾਇਤ ਦੇਣ ਜਾਂ ਇਸ ਮਸਲੇ ਨੂੰ ਅਣਗੌਲਿਆ ਕਰ ਕੇ ਅਮਰੀਕਾ ਦੇ ਦੋਸਤ ਨਹੀਂ ਰਹਿ ਸਕਦਾ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿਤੀ।ਅਮਰੀਕਾ ਅਜਿਹੇ ਸੰਦੇਸ਼ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਸੀ। ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ 'ਤੇ ਦੋਸ਼ ਲਗਾਇਆ ਸੀ ਕਿ ਅਤਿਵਾਦ ਵਿਰੁਧ ਵਿੱਢੀ ਗਈ ਲੜਾਈ ਵਿਚ ਪਾਕਿਸਤਾਨ ਈਮਾਨਦਾਰੀ ਨਾਲ ਕੰਮ ਨਹੀਂ ਕਰ ਰਿਹਾ ਹੈ। ਇਸ ਨਾਲ ਹੀ ਪਿਛਲੇ ਮਹੀਨੇ ਅਮਰੀਕਾ ਨੇ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਤਕਰੀਬਨ 2 ਅਰਬ ਡਾਲਰ ਦੀ ਸੁਰੱਖਿਆ ਸਹਾਇਤਾ 'ਤੇ ਵੀ ਰੋਕ ਲਗਾ ਦਿਤੀ ਸੀ। ਟਰੰਪ ਦੇ ਹਾਲ ਹੀ ਦੇ ਫ਼ੈਸਲਿਆਂ ਦਾ ਹਵਾਲਾ ਦਿੰਦੇ ਹੋਏ ਵ੍ਹਾਈਟ ਹਾਊਸ ਨੇ ਉਨ੍ਹਾਂ ਦੀ ਵਿਦੇਸ਼ ਨੀਤੀ ਦਾ ਫੈਕਟ ਸ਼ੀਟ ਵਿਚ ਵਿਸਥਾਰਤ ਵੇਰਵਾ ਦਿੰਦੇ ਹੋਏ ਕਿਹਾ ਕਿ ਰਾਸ਼ਟਰਪਤੀ ਟਰੰਪ ਸਾਡੇ ਸਹਿਯੋਗੀਆਂ ਨੂੰ ਇਹ ਸਪੱਸ਼ਟ ਕਰ ਰਹੇ ਹਨ ਕਿ ਅਤਿਵਾਦ ਦੀ ਹਮਾਇਤ ਕਰ ਕੇ ਜਾਂ ਉਸ ਨੂੰ ਅਣਗੌਲਿਆ ਕਰ ਕੇ ਉਹ ਅਮਰੀਕਾ ਦੇ ਦੋਸਤ ਨਹੀਂ ਬਣ ਸਕਦੇ।