ਲੰਡਨ- ਇੰਗਲੈਂਡ ਵਿਚ ਇਕ ਪੌਰਨ ਮਾਡਲ ਨੂੰ ਔਰਤ ਉੱਤੇ ਹਮਲਾ ਕਰਨ ਦੇ ਕੇਸ ਵਿਚ 5 ਸਾਲ ਜੇਲ੍ਹ ਹੋਈ ਹੈ। ਮਾਡਲ ਨੇ ਰੋਡ ਰੇਜ ਦੇ ਇਕ ਕੇਸ ਵਿਚ ਔਰਤ ਦਾ ਕੰਨ ਚੱਬ ਲਿਆ ਸੀ। ਪੀੜਤ ਮਹਿਲਾ ਨੇ ਸਿਰਫ ਮਾਡਲ ਨੂੰ ਡਰਾਈਵਿੰਗ ਵੇਲੇ ਫੋਨ ਦਾ ਇਸਤੇਮਾਲ ਨਾ ਕਰਨ ਦੀ ਗੱਲ ਕਹੀ ਸੀ। ਇਨ੍ਹੇ ਉੱਤੇ ਹੀ ਮਾਡਲ ਗੁੱਸੇ ਨਾਲ ਭੜਕ ਉੱਠੀ ਅਤੇ ਮਹਿਲਾ ਉੱਤੇ ਹਮਲਾ ਬੋਲ ਦਿੱਤਾ।
ਜਾਣਕਾਰੀ ਅਨੁਸਾਰ ਇਸ ਸਾਲ ਮਾਰਚ ਵਿੱਚ ਹੋਈ ਵਾਰਦਾਤ ਬਾਰੇ ਕੋਰਟ ਨੇ ਅੱਜ ਮੰਗਲਵਾਰ ਨੂੰ ਆਪਣਾ ਫੈਸਲਾ ਸੁਣਾਇਆ ਹੈ। 27 ਸਾਲ ਦੀ ਕੋਲੇ ਹੇਮੰਡ ਆਪਣੀ ਆਡੀ ਟੀਟੀ ਕਾਰ ਉੱਤੇ ਸਵਾਰ ਸੀ ਤੇ ਡਰਾਈਵਿੰਗ ਵੇਲੇ ਫੋਨ ਉੱਤੇ ਗੱਲ ਕਰ ਰਹੀ ਸੀ।
ਇਕ ਮਹਿਲਾ ਨੇ ਕਾਰ ਦੀ ਵਿੰਡੋ ਕੋਲ ਆ ਕੇ ਉਸ ਨੂੰ ਫੋਨ ਉੱਤੇ ਗੱਲ ਕਰਨ ਤੋਂ ਟੋਕਿਆ। ਇਸ ਗੱਲ ਉੱਤੇ ਹੇਮੰਡ ਭੜਕ ਗਈ ਅਤੇ ਹੈਵੀ ਟਰੈਫਿਕ ਵਿਚਾਲੇ ਆਪਣੀ ਕਾਰ ਰੋਕ ਦਿੱਤੀ।ਉਸ ਨੇ ਸਲਾਹ ਦੇਣ ਵਾਲੀ 56 ਸਾਲ ਦੀ ਜੂਲੀ ਹੋਲੋਵੇ ਉੱਤੇ ਹਮਲਾ ਬੋਲ ਦਿੱਤਾ।
ਸਾਫਟ ਪੋਰਨ ਵਿਚ ਕੋਲੇ ਰੇਬੇਲ ਨਾਮ ਤੋਂ ਪਛਾਣੀ ਜਾਂਦੀ ਇਸ ਮਾਡਲ ਨੇ ਪਹਿਲਾਂ ਉਸ ਮਹਿਲਾ ਦੇ ਪੇਟ ਵਿਚ ਮੁੱਕੇ ਮਾਰੇ ਅਤੇ ਫਿਰ ਉਸ ਦਾ ਕੰਨ ਚਬਾ ਦਿੱਤਾ। ਇਸ ਘਟਨਾ ਵੇਲੇ ਮੌਕੇ ਉੱਤੇ ਮੌਜੂਦ ਹੋਲੋਵੇ ਦੇ ਦੋਸਤ ਇਹ ਦੇਖ ਕੇ ਹੈਰਾਨ ਰਹਿ ਗਏ।
ਇਸ ਨੂੰ ਸੱਚ ਸਾਬਤ ਕਰਨ ਲਈ ਉਹ ਲਾਈ ਡਿਟੈਕਟਰ ਟੇਸਟ ਦੇਣ ਨੂੰ ਵੀ ਰਾਜੀ ਸੀ, ਪਰ ਕੋਰਟ ਨੇ ਇਸ ਨੂੰ ਮੰਨਣ ਤੋਂ ਮਨਾ ਕਰ ਦਿੱਤਾ।ਅਕਤੂਬਰ ਵਿਚ ਸਾਉਥਵਰਕ ਕਰਾਊਨ ਕੋਰਟ ਨੇ ਸੁਣਵਾਈ ਦੌਰਾਨ ਮਾਡਲ ਨੂੰ ਪੀੜਤ ਮਹਿਲਾ ਦੀ ਬਾਡੀ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਪਾਇਆ।
ਇਸ ਤੋਂ ਬਾਅਦ ਮੰਗਲਾਵਰ ਨੂੰ ਜੱਜ ਫਿਲਿਪ ਬਰਟਲੇ ਨੇ ਇਸ ਹਮਲੇ ਨੂੰ ਖੌਫ ਪੈਦਾ ਕਰਨ ਵਾਲਾ ਦੱਸਿਆ ਅਤੇ ਇਸ ਮਾਮਲੇ ਵਿਚ ਮਾਡਲ ਨੂੰ ਪੰਜ ਸਾਲ ਜੇਲ੍ਹ ਦੀ ਸਜਾ ਸੁਣਾਈ ਹੈ।