ਫਲੋਰੀਡਾ ਗੋਲੀਕਾਂਡ ਤੋਂ ਬਾਅਦ ਅਮਰੀਕਾ 'ਚ ਗੰਨ ਸੇਫਟੀ ਬਿਲ ਪਾਸ, ਹਥਿਆਰ ਖ਼ਰੀਦਣ ਦੀ ਉਮਰ ਹੱਦ ਵਧਾਈ

ਖ਼ਬਰਾਂ, ਕੌਮਾਂਤਰੀ

ਫਲੋਰੀਡਾ : ਅਮਰੀਕਾ ਦੇ ਫਲੋਰੀਡਾ ਵਿਚ ਹੋਏ ਗੋਲੀਕਾਂਡ ਦੇ ਤਿੰਨ ਹਫ਼ਤੇ ਬਾਅਦ ਵੀਰਵਾਰ ਨੂੰ ਇੱਥੇ ਗੰਨ ਸੇਫਟੀ ਬਿਲ ਪਾਸ ਹੋ ਗਿਆ। ਇਸ ਬਿਲ ਅਨੁਸਾਰ ਹਥਿਆਰ ਖ਼ਰੀਦਣ ਦੀ ਉਮਰ 18 ਤੋਂ ਵਧਾ ਕੇ 21 ਸਾਲ ਕਰ ਦਿੱਤੀ ਗਈ ਹੈ। ਨਾਲ ਹੀ ਸਕੂਲ ਕਰਮਚਾਰੀ ਹੁਣ ਆਪਣੇ ਕੋਲ ਹਥਿਆਰ ਰੱਖਣ ਸਕਣਗੇ ਅ ਤੇ ਕੋਈ ਵੀ ਹਥਿਆਰ ਨੂੰ ਖਰੀਦਣ ਦੇ ਲਈ ਘੱਟ ਤੋਂ ਘੱਟ ਤਿੰਨ ਦਿਨਾਂ ਤੱਕ ਇੰਤਜ਼ਾਰ ਕਰਨਾ ਪਵੇਗਾ।



ਪਿਛਲੇ ਮਹੀਨੇ ਪਾਰਕਲੈਂਡ ਦੇ ਮਾਰਜ਼ਰੀ ਸਟੋਨਮੈਨ ਡਗਲਸ ਹਾਈ ਸਕੂਲ ਵਿਚ ਹੋਏ ਗੋਲੀਕਾਂਡ ਵਿਚ ਬਚੇ ਲੋਕਾਂ ਵਿਸ਼ੇਸ਼ ਕਰਕੇ ਵਿਦਿਆਰਥੀਆਂ ਦੇ ਯਤਨ ਦੇ ਦਬਾਅ ਵਿਚ ਆ ਕੇ ਫਲੋਰੀਡਾ ਰਾਜ ਦੀ ਸਰਕਾਰ ਨੇ ਇਹ ਬਿਲ ਪਾਸ ਕੀਤਾ ਹੈ। ਘਟਨਾ ਵਿਚ ਮਾਰੀ ਗਈ ਲੜਕੀ ਦੇ ਪਿਤਾ ਰਿਆਨ ਪੇਟੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਬਿਲ ਦੇ ਪਾਸ ਹੋਣ 'ਤੇ ਸਾਂਸਦਾਂ ਦੀ ਸ਼ਲਾਘਾ ਕੀਤੀ ਹੈ।



ਫਲੋਰੀਡਾ ਦੀ ਸੀਨੇਟ ਵਿਚ ਬਿਲ ਦੇ ਸਮਰਥਨ ਵਿਚ 50 ਦੇ ਮੁਕਾਬਲੇ 67 ਵੋਟ ਪਏ। 10 ਡੈਮੋਕ੍ਰੇਟ ਸਾਂਸਦਾਂ ਨੇ 57 ਰਿਪਬਲਿਕਨ ਸਾਂਸਦਾਂ ਦਾ ਸਾਥ ਦਿੰਦੇ ਹੋਏ ਬਿਲ ਦੇ ਪੱਖ ਵਿਚ ਵੋਟਿੰਗ ਕੀਤੀ। ਉੱਥੇ 19 ਰਿਪਬਲਿਕਨ ਸਾਂਸਦਾਂ ਨੇ 31 ਸਾਂਸਦਾਂ ਦਾ ਬਿਲ ਦੇ ਵਿਰੋਧ ਵਿਚ ਸਾਥ ਦਿੱਤਾ। ਦੱਸ ਦੇਈਏ ਕਿ ਬੀਤੇ ਬੁੱਧਵਾਰ ਨੂੰ ਫਿਰ ਗ਼ਲਤੀ ਨਾਲ ਚੱਲੀ ਗੋਲੀ ਵਿਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਜਦੋਂ ਕਿ ਦੂਜੇ ਵਿਦਿਆਰਥੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿਚ ਇਹ ਬਿਲ ਅਹਿਮ ਰੋਲ ਅਦਾ ਕਰੇਗਾ।