ਫਿਲੀਪੀਨ: ਦੱਖਣੀ ਫਿਲੀਪੀਨਜ਼ ਦੇ ਸ਼ਹਿਰ ਡੋਵਾਓ ਦੇ ਇਕ ਸ਼ਾਪਿੰਗ ਮਾਲ ਵਿਚ ਭਿਆਨਕ ਅੱਗ ਲੱਗਣ ਕਾਰਨ 37 ਮੌਤਾਂ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਇਥੋਂ ਦੇ ਉਪ ਮੇਅਰ ਨੇ ਦਿੱਤੀ ਹੈ । ਉਪ ਮੇਅਰ ਪਾਅੋਲੋ ਡੂਅਰਟ ਨੇ ਫੇਸਬੁੱਕ ਪੋਸਟ ਵਿਚ ਕਿਹਾ ਕਿ ਅੱਗ ਸੁਰੱਖਿਆ ਬਿਊਰੋ ਦੇ ਕਮਾਂਡਰ ਨੇ ਹਾਦਸੇ ਵਾਲੀ ਜਗ੍ਹਾ ‘ਤੇ ਕਿਹਾ ਸੀ ਕਿ 37 ਲੋਕਾਂ ਦੇ ਬਚਣ ਦੀ ਉਮੀਦ ਬਿਲਕੁਲ ਨਹੀਂ ਹੈ। ਪਾਅੋਲੋ ਡੂਅਰਟ ਰਾਸ਼ਟਰਪਤੀ ਰੋਡਰੀਗੋ ਡੂਅਰਟ ਦੇ ਬੇਟੇ ਹਨ।
ਇੱਕ ਪੁਲਿਸ ਅਧਿਕਾਰੀ ਰਾਲਫ ਕੈਨੋਥ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਚਾਰ ਮੰਜ਼ਿਲਾ ‘ਐੱਨ. ਸੀ. ਸੀ. ਸੀ. ਮਾਲ’ ਵਿਚ ਕੱਲ ਸਵੇਰੇ ਅੱਗ ਲੱਗ ਕਾਰਨ ਮੱਲ ਅੰਦਰ ਲੋਕ ਫਸ ਗਏ ਸਨ। ਇਸ ਦੀ 4ਥੀ ਮੰਜ਼ਿਲ ਵਿਚ ਇਕ ਕਾਲ ਸੈਂਟਰ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਗ ਸਭ ਤੋਂ ਪਹਿਲਾ ਤੀਜੀ ਮੰਜਿਲ ਤੇ ਐਤਵਾਰ ਸਵੇਰੇ ਵੀ ਲੱਗੀ ਸੀ, ਜਿੱਥੇ ਕੱਪੜੇ, ਲੱਕੜ ਦਾ ਫਰਨੀਚਰ ਅਤੇ ਪਲਾਸਟਿਕ ਦੇ ਬਰਤਨ ਆਦਿ ਦਾ ਸਮਾਨ ਸੀ। ਇਸ ਕਾਰਨ ਅੱਗ ਤੁਰੰਤ ਫੈਲ ਗਈ ਅਤੇ ਉਸ ‘ਤੇ ਕਾਬੂ ਪਾਉਣ ਵਿਚ ਕਾਫੀ ਸਮਾਂ ਲੱਗ ਰਿਹਾ ਹੈ।
ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਕਾਲ ਸੈਂਟਰ ਵਿਚ ਕੰਮ ਕਰਨ ਵਾਲੇ ਕਰਮਚਾਰੀ ਹਨ। ਰਾਸ਼ਟਰਪਤੀ ਰੋਡਰੀਗੋ ਡੂਅਰਟ ਨੇ ਕੱਲ ਰਾਤ ਆਪਣੇ ਇਕ ਸਹਿਯੋਗੀ ਨਾਲ ਮਾਲ ਦਾ ਦੌਰਾ ਕੀਤਾ ਅਤੇ ਪੀੜਤਾਂ ਦੇ ਰਿਸ਼ਤੇਦਾਰਾਂ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ । ਉਨ੍ਹਾਂਨੇ ਕਿਹਾ ਕਿ ਜਾਂਚ ਕਰਤਾਵਾਂ ਨੂੰ ਡਰ ਹੈ ਕਿ ਕਾਲ ਸੈਂਟਰ ਵਿੱਚ ਫਸੇ ਸਾਰੇ ਲੋਕ ਮਾਰੇ ਗਏ ਹਨ । ਕਿਉਂਕਿ ਇੱਥੇ 24 ਘੰਟੇ ਕੰਮ ਚੱਲਦਾ ਹੈ ਅਤੇ ਹੋ ਸਕਦਾ ਹੈ ਕਿ ਕਰਮਚਾਰੀਆਂ ਨੂੰ ਅੱਗ ਲੱਗਣ ਦੇ ਬਾਰੇ ਪਤਾ ਹੀ ਨਾ ਲੱਗਿਆ ਹੋਵੇ ।
ਰਾਸ਼ਟਰਪਤੀ ਰੋਡਰੀਗੋ ਡੂਅਰਟ ਨੇ ਵੀ ਆਪਣੇ ਇੱਕ ਸਾਥੀ ਦੇ ਨਾਲ ਮਾਲ ਦਾ ਦੌਰਾ ਕੀਤਾ ਅਤੇ ਪੀੜਤਾਂ ਦੇ ਰਿਸ਼ਤੇਦਾਰਾਂ ਦੇ ਪ੍ਰਤੀ ਸੰਵੇਦਨਾ ਜਾਹਰ ਕੀਤੀ। ਰਾਸ਼ਟਰਪਤੀ ਰੋਡਰੀਗੋ ਡੂਅਰਟ ਦੋ ਦਸ਼ਕ ਤੱਕ ਡੋਵਾਓ ਦੇ ਮੇਅਰ ਰਹੇ ਹਨ ਅਤੇ ਇਸ ਸ਼ਹਿਰ ਵਿੱਚ ਰਹਿੰਦੇ ਹਨ ।