'ਫੋਬਰਸ' ਮੈਗਜ਼ੀਨ ਵਲੋਂ ਅਮੀਰਾਂ ਦੀ ਨਵੀਂ ਸੂਚੀ ਜਾਰੀ

ਖ਼ਬਰਾਂ, ਕੌਮਾਂਤਰੀ

ਅਮੇਜ਼ਨ ਦੇ ਜੈਫ਼ ਬੇਜੋਸ ਦੁਨੀਆਂ ਦੇ ਸੱਭ ਤੋਂ ਅਮੀਰ ਵਿਅਕਤੀ

ਅਮੇਜ਼ਨ ਦੇ ਜੈਫ਼ ਬੇਜੋਸ ਦੁਨੀਆਂ ਦੇ ਸੱਭ ਤੋਂ ਅਮੀਰ ਵਿਅਕਤੀ
ਵਾਸ਼ਿੰਗਟਨ, 7 ਮਾਰਚ : ਮਾਈਕ੍ਰੋਸਾਫ਼ਟ ਦੇ ਫ਼ਾਊਂਡਰ ਬਿਲ ਗੇਟਸ ਨੂੰ ਪਿੱਛੇ ਛਡਦਿਆਂ ਅਮੇਜ਼ਨ ਦੇ ਫ਼ਾਊਂਡਰ ਜੈਫ਼ ਬੇਜੋਸ ਇਕ ਵਾਰ ਫਿਰ ਦੁਨੀਆਂ ਦੇ ਸੱਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਫ਼ੋਰਬਸ ਮੈਗਜ਼ੀਨ ਨੇ 'ਫ਼ੋਰਬਸ ਬਿਲੇਨੀਅਰ ਸੂਚੀ-2018' ਦੀ ਸੱਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕਰ ਦਿਤੀ ਹੈ। ਇਸ ਸੂਚੀ ਮੁਤਾਬਕ ਜੈਫ਼ ਬੇਜੋਸ ਦੀ ਜਾਇਦਾਦ ਵੱਧ ਕੇ 112 ਅਰਬ ਡਾਲਰ (7.5 ਲੱਖ ਕਰੋੜ ਰੁਪਏ) ਹੋ ਗਈ ਹੈ। ਬੇਜੋਸ 100 ਅਰਬ ਡਾਲਰ ਤੋਂ ਵੱਧ ਜਾਇਦਾਦ ਰੱਖਣ ਵਾਲੇ ਦੁਨੀਆਂ ਦੇ ਪਹਿਲੇ ਅਰਬਪਤੀ ਵੀ ਬਣ ਗਏ ਹਨ। ਇਸ ਸੂਚੀ 'ਚ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ 40.1 ਅਰਬ ਡਾਲਰ (2.61 ਲੱਖ ਕਰੋੜ ਰੁਪਏ) 19ਵੇਂ ਨੰਬਰ 'ਤੇ ਹਨ। ਟਾਪ-10 ਸੂਚੀ 'ਚ ਕੋਈ ਵੀ ਔਰਤ ਨਹੀਂ ਹੈ।