ਫੁਟਬਾਲ ਦੀ ਦੁਨੀਆ ‘ਚ ਹੋਇਆ ਵੱਡਾ ਉਲਟ-ਫ਼ੇਰ, ਇਟਲੀ ਵਿਸ਼ਵ ਕੱਪ ਫੁਟਬਾਲ ਤੋਂ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫੁਟਬਾਲ ਦੀ ਦੁਨੀਆ ‘ਚ ਹੋਇਆ ਵੱਡਾ ਉਲਟ-ਫ਼ੇਰ, ਇਟਲੀ ਵਿਸ਼ਵ ਕੱਪ ਫੁਟਬਾਲ ਤੋਂ ਬਾਹਰ

ਫੁਟਬਾਲ ਦੀ ਦੁਨੀਆ ‘ਚ ਹੋਇਆ ਵੱਡਾ ਉਲਟ-ਫ਼ੇਰ, ਇਟਲੀ ਵਿਸ਼ਵ ਕੱਪ ਫੁਟਬਾਲ ਤੋਂ ਬਾਹਰ

 

ਫੁਟਬਾਲ ਦੀ ਖੇਡ ਵੀ ਕ੍ਰਿਕਟ ਵਾਂਗ ਆਪਣੇ ਆਪ ਵਿਚ ਇਕ ਧਰਮ ਬਣ ਚੁਕਿਆ ਹੈ। ਜਿਥੇ ਕ੍ਰਿਕਟ ਨੂੰ ਲੋਕ ਪਸੰਦ ਕਰਦੇ ਹਨ ਓਥੇ ਹੀ ਫੁਟਬਾਲ ਦੀ ਗੇਮ ਪਿੱਛੇ ਵੀ ਦੁਨੀਆ ਭਰ ਵਿਚ ਪ੍ਰਸ਼ਸੰਕ ਪਾਗਲ ਹਨ। ਕਈ ਵਾਰ ਤਾਂ ਇਹ ਵੀ ਸੁਣਨ ‘ਚ ਆਉਂਦਾ ਹੈ ਕਿ ਦੋ ਫੁਟਬਾਲ ਟੀਮਾਂ ਦੇ ਪ੍ਰਸ਼ਸੰਕ ਹੀ ਆਪਸ ਵਿਚ ਲੜ ਪੈਂਦੇ ਹਨ। ਪਰ ਇਸ ਖ਼ਬਰ ਵਿਚ ਗੱਲ ਲੜਾਈ ਦੀ ਨਹੀਂ ਬਲਕਿ ਹੈਰਾਨੀ ਵਾਲੀ ਹੈ। ਫੁਟਬਾਲ ਦੀ ਦੁਨੀਆ ਵਿਚ ਬੀਤੇ ਦਿਨ ਇਕ ਬੁਹਤ ਵੱਡਾ ਉਲਟ ਫ਼ੇਰ ਹੋਇਆ ਹੈ ਜਿਸ ‘ਤੇ ਦੁਨੀਆ ਨੂੰ ਹਾਲੇ ਤਕ ਯਕੀਨ ਨਹੀਂ ਹੋ ਰਿਹਾ ਹੈ।

ਦੁਨੀਆ ਭਰ ’ਚ ਫੁਟਬਾਲ ਦੇ ਪ੍ਰਸੰਸਕਾਂ ਲਈ ਇਹ ਖ਼ਬਰ ਹੈਰਾਨੀ ਵਾਲੀ ਹੈ ਕਿ ਇਟਲੀ ਵਰਗੀ ਚਾਰ ਵਾਰ ਦੀ ਚੈਂਪੀਅਨ ਟੀਮ ਅਗਲਾ ਫੀਫਾ ਵਿਸ਼ਵ ਕੱਪ ਵਿੱਚ ਆਪਣੀ ਥਾਂ ਪੱਕੀ ਕਰਨ ਲਈ ਨਾਕਾਮ ਰਹੀ ਹੈ। ਇਹ ਇਸ ਲਈ 60 ਸਾਲਾਂ ਵਿੱਚ ਪਹਿਲਾ ਮੌਕੇ ਹੈ। ਇਟਲੀ ਦਾ ਘਰੇਲੂ ਮੈਦਾਨ ’ਤੇ ਸਵੀਡਨ ਨਾਲ ਵਿਸ਼ਵ ਕੱਪ ਕੁਆਲੀਫਾਈ ਕਰਨ ਲਈ ਮੈਚ 0-0 ਦੇ ਡਰਾਅ ਨਾਲ ਸਮਾਪਤ ਹੋ ਗਿਆ। ਇਸ ਨਤੀਜੇ ਨਾਲ ਸਵੀਡਨ ਨੇ 1-0 ਦੇ ਔਸਤ ਦੇ ਆਧਾਰ ’ਤੇ ਅਗਲੇ ਸਾਲ ਰੂਸ ਵਿੱਚ ਹੋਣ ਵਾਲੇ ਫੁਟਬਾਲ ਵਿਸ਼ਵ ਕੱਪ ਟੂਰਨਾਮੈਂਟ ਲਈ ਆਪਣਾ ਟਿਕਟ ਪੱਕਾ ਕਰ ਲਿਆ। ਸਵੀਡਨ ਲਈ ਵੀ ਇਹ ਜਿੱਤ ਹੈਰਾਨੀ ਭਰੀ ਹੈ ਜਦ ਕਿ ਚਾਰ ਵਾਰ ਚੈਂਪੀਅਨ ਇਟਲੀ ਸਾਲ 1958 ਦੇ ਬਾਅਦ ਤੋਂ ਕਦੇ ਵੀ ਵਿਸ਼ਵ ਕੱਪ ਤੋਂ ਬਾਹਰ ਨਹੀਂ ਰਿਹਾ ਅਤੇ ਇਹ 60 ਸਾਲ ਵਿੱਚ ਪਹਿਲਾ ਮੌਕਾ ਹੈ ਕਿ ਫੀਫਾ ਵਿਸ਼ਵ ਕੱਪ ਲਈ ਇਹ ਕੁਆਲੀਫਾਈ ਨਹੀਂ ਕਰ ਸਕਿਆ।

 

ਮੈਚ ਵਿੱਚ ਹਾਲਾਂਕਿ ਘਰੇਲੂ ਟੀਮ ਨੇ ਗੋਲ ਦੇ ਕਈ ਮੌਕੇ ਬਣਾਏ ਲੇਕਿਨ ਉਹ ਸਵੀਡਨ ਦੇ ਗੋਲਕੀਪਰ ਰਾਬਿਨ ਓਲਸਨ ਨੂੰ ਧੋਖਾ ਦੇ ਕੇ ਇਕ ਗੋਲ ਵੀ ਨਹੀਂ ਦਾਗ ਸਕੇ। ਇਹ ਸਥਿਤੀ ਉਦੋਂ ਵੀ ਸੀ ਜਦ ਇਟਲੀ ਨੇ ਮੈਚ ਵਿੱਚ 75 ਫੀਸਦੀ ਗੇਂਦਾਂ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਲੇਕਿਨ ਕੀਪਰ ਓਲਸਨ ਦੀ ਕੰਧ ਅਤੇ ਪੈਨਲਟੀ ਨੂੰ ਲਗਾਤਾਰ ਖਾਰਜ ਹੁੰਦੀ ਗਈ ਅਪੀਲ ਨਾਲ ਉਹ ਇਕ ਵੀ ਗੋਲ ਨਹੀਂ ਕਰ ਸਕੇ। ਸਵੀਡਨ ਦੇ ਕੋਚ ਜੈਨ ਐਂਡਰਸਨ ਨੇ ਰਾਹਤ ਦਾ ਸਾਹ ਲੈਣ ਤੋਂ ਬਾਅਦ ਕਿਹਾ, ‘‘ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ। ਸਾਡੇ ਖਿਡਾਰੀ ਬਹੁਤ ਪ੍ਰਤਿਭਾਸ਼ਾਲੀ ਹਨ ਅਤੇ ਇਸ ਤੋਂ ਜ਼ਿਆਦਾ ਅਸੀਂ ਕੁਝ ਨਹੀਂ ਸੀ ਕਰ ਸਕਦੇ।’’

ਇਟਲੀ ਲਈ ਮੈਚ ਵਿੱਚ ਸਿਰੋ ਇਮੋਬਾਈਨ ਗੋਲ ਕਰਨ ਲਈ ਕਾਫ਼ੀ ਕਰੀਬ ਪਹੁੰਚੇ ਸੀ ਲੇਕਿਨ ਓਲਸਨ ਨੇ ਉਸ ਨੂੰ ਕਾਫ਼ੀ ਚਲਾਕੀ ਨਾਲ ਰੋਕ ਲਿਆ। ਮੈਚ ਦੀ ਸਮਾਪਤੀ ਦੀ ਘੋਸ਼ਣਾ ਨਾਲ ਇਟਲੀ ਦੇ ਸਾਰੇ ਖਿਡਾਰੀ ਪਿੱਚ ’ਤੇ ਡਿੱਗ ਗਏ ਜਦਕਿ ਜਿਆਰਜਿਆ ਚਿਲਾਈ ਬੁਰੀ ਤਰ੍ਹਾਂ ਰੋਣ ਲੱਗ ਪਏ। ਦੂਜੇ ਪਾਸੇ ਘਰੇਲੂ ਸਮਰਥਕਾਂ ਦੀ ਸਥਿਤੀ ਵੀ ਦੇਖਣ ਵਾਲੀ ਸੀ ਅਤੇ ਸਟੇਡੀਅਮ ਦੇ ਚਾਰੇ ਪਾਸੇ ਦਰਸ਼ਕਾਂ ਨੇ ਟੀਮ ਦੇ ਖ਼ਿਲਾਫ਼ ਹੂਟਿੰਗ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਂਕਿ ਇਟਲੀ ਨੇ ਕੁਆਲੀਫਾਈ ਨਾ ਕਰਨ ਨਾਲ ਰੂਸ 2018 ਫੀਫਾ ਵਿਸ਼ਵ ਕੱਪ ਦੇ ਰੋਮਾਂਚ ਨੂੰ ਹੁਣੇ ਤੋਂ ਫਿੱਕਾ ਕਰ ਦਿੱਤਾ ਹੈ।

 

ਕਿਉਂਕਿ ਇਸ ਦੇ ਇਲਾਵਾ ਅਗਲੇ ਸਾਲ ਇਸ ਵੱਡੇ ਟੂਰਨਾਮੈਂਟ ਵਿੱਚ ਹਾਲੈਂਡ, ਅਮਰੀਕਾ ਅਤੇ ਘਾਨਾ ਦੀ ਟੀਮ ਵੀ ਦਿਖਾਈ ਨਹੀਂ ਦੇਵੇਗੀ। ਮੈਚ ਦੇ ਸਟਾਪੇਜ ਟਾਈਮ ਦੇ ਪੰਜਵੇਂ ਮਿਟ ਵਿੱਚ ਸੈਨ ਸਿਰੋ ਸਟੇਡੀਅਮ ’ਚ ਦੋਵਾਂ ਟੀਮਾਂ ਦੇ ਖਿਡਾਰੀ ਗੋਲ ਕਰਨ ਲਈ ਕੋਸ਼ਿਸ਼ਸ ਕਰਦੇ ਦਿਖੇ ਜਦਕਿ ਅਲੇਸਾਂਦਰੋ ਫਲੋਰੇਂਜੀ ਜਤ ਵੀ ਕਾਰਨਰ ਤੋਂ ਕਿੱਕ ਲਈ ਤਿਹਾਰ ਹੁੰਦੇ ਤਾਂ ਉਸ ਤੋਂ ਪਹਿਲੇ ਗੇਂਦ ਵੀ ਵਾਰ ਵਾਰ ਚੁੰਮਦੇ। ਦੂਜਾ ਸਵੀਡਨ ਇਟਲੀ ਤੋਂ ਵਧ ਸ਼ਾਂਤ ਦਿਖਾਈ ਦਿੱਤੀ। ਅੰਤ ਵਿੱਚ ਦੁਨੀਆ ਦੀਆਂ ਸਭ ਤੋਂ ਵਧੀਆ 32 ਟੀਮਾਂ ਦੇ ਵਿਸ਼ਵ ਕੱਪ ਵਿੱਚੋਂ ਇਟਲੀ ਬਾਹਰ ਹੋ ਗਿਆ।