ਪਿਉਂਗਯਾਂਗ, 30 ਅਕਤੂਬਰ : ਉੱਤਰ ਕੋਰੀਆ ਵਲੋਂ ਪ੍ਰਮਾਣੂ ਹਮਲਾ ਕੀਤੇ ਜਾਣ ਦੀ ਸੰਭਾਵਨਾ ਵੱਧ ਗਈ ਹੈ। ਅਮਰੀਕੀ ਰੱਖਿਆ ਮੰਤਰੀ ਨੇ ਦੋ ਦਿਨ ਪਹਿਲਾਂ ਉੱਤਰੀ ਕੋਰੀਆ ਦੀ ਰਾਜਧਾਨੀ ਸਿਉਲ ਪਹੁੰਚ ਕੇ ਉੱਤਰੀ ਕੋਰੀਆ ਦੇ ਵਧਦੇ ਖ਼ਤਰੇ ਨੂੰ ਮਹਿਸੂਸ ਕੀਤਾ ਸੀ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉੱਤਰੀ ਕੋਰੀਆ ਯੁੱਧ ਦੀ ਤਿਆਰੀ 'ਚ ਜੁਟਿਆ ਹੈ ਅਤੇ ਇਸ ਕਾਰਨ ਕਈ ਸ਼ਹਿਰਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ। ਕਿਮ ਜੋਂਗ ਉਨ ਨੇ ਅਪਣੇ ਦੇਸ਼ ਦੀ ਫ਼ੌਜ ਨੂੰ ਯੁੱਧ ਦੀ ਤਿਆਰੀ ਕਰਨ ਲਈ ਕਿਹਾ ਹੈ। ਕਿਮ ਜੋਂਗ ਉਨ ਵਲੋਂ ਪ੍ਰਮਾਣੂ ਪ੍ਰੀਖਣ ਕਰਨ ਮਗਰੋਂ ਇਹ ਹੁਣ ਤਕ ਦਾ ਸੱਭ ਤੋਂ ਵਡਾ ਕਦਮ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਉੱਤਰੀ ਕੋਰੀਆ ਨੇ ਅਪਣੀ ਪੂਰਬੀ ਸਰਹੱਦ 'ਤੇ ਫ਼ੌਜੀ ਅਭਿਆਸ ਸ਼ੁਰੂ ਕਰ ਦਿਤਾ ਹੈ। ਉੱਤਰੀ ਕੋਰੀਆ ਨੇ ਫ਼ੌਜੀ ਅਭਿਆਸ ਦੌਰਾਨ ਕਈ ਸ਼ਹਿਰਾਂ ਨੂੰ ਖਾਲੀ ਕਰਵਾ ਦਿਤਾ ਅਤੇ ਲੋਕਾਂ ਨੂੰ ਦੂਜੀ ਥਾਂ ਸ਼ਿਫਟ ਕੀਤਾ ਜਾ ਰਿਹਾ ਹੈ। ਉੱਤਰੀ ਕੋਰੀਆ ਦੇ ਸਾਬਕਾ ਜਨਰਲ ਨੇ ਕਿਹਾ, ''ਮੈਂ ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦਾ ਫ਼ੌਜੀ ਅਭਿਆਸ ਕਦੇ ਨਹੀਂ ਸੁਣਿਆ ਸੀ।''