ਪਾਕਿ ਅਦਾਲਤ ਨੇ ਗ੍ਰਿਫ਼ਤਾਰੀ ਦੇ ਦਿਤੇ ਹੁਕਮ
ਇਸਲਾਮਾਬਾਦ, 9 ਮਾਰਚ : ਪਾਕਿਸਤਾਨ ਦੇ ਇਕ ਵਿਸ਼ੇਸ਼ ਅਦਾਲਤ ਨੇ ੂੰ ਸਾਬਕਾ ਫ਼ੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ਼ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿਤੇ ਹਨ। ਅਦਾਲਤ ਵਿਚ ਮੁਸ਼ੱਰਫ਼ ਵਿਰੁਧ ਲੱਗੇ ਦੇਸ਼ਧਰੋਹ ਦੇ ਮਾਮਲੇ ਦੀ ਸੁਣਵਾਈ ਚਲ ਰਹੀ ਸੀ ਜਿਸ ਵਿਚ ਉਨ੍ਹਾਂ ਨੂੰ ਸਾਲ 2007 ਵਿਚ ਦੇਸ਼ ਵਿਚ ਐਮਰਜੈਂਸੀ ਲਗਾਉਣ ਲਈ ਮਾਰਚ 2014 ਵਿਚ ਦੇਸ਼ਧਰੋਹ ਦੇ ਦੋਸ਼ ਤੈਅ ਕੀਤੇ ਗਏ ਸਨ। ਐਮਰਜੈਂਸੀ ਲਗਾਉਣ ਕਾਰਨ ਵੱਡੀਆਂ ਅਦਾਲਤਾਂ ਕੇਕਈ ਜਸਟਿਸ ਅਪਣੇ ਘਰਾਂ ਵਿਚ ਨਜ਼ਰਬੰਦ ਸਨ ਅਤੇ ਤਕਰੀਬਨ 100 ਜੱਜ ਅਹੁਦੇ ਤੋਂ ਹਟਾ ਦਿਤੇ ਗਏ ਸਨ। ਪੇਸ਼ਾਵਰ ਹਾਈ ਕੋਰਟ ਦੇ ਮੁੱਖ ਜੱਜ ਅਫ਼ਰੀਦੀ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਮਾਮਲੇ ਵਿਚ ਪਿਛਲੇ ਅੱਠ ਮਹੀਨਿਆਂ ਤੋਂ ਪਹਿਲੀ ਸੁਣਵਾਈ ਕੀਤੀ। 'ਦਿ ਨੇਸ਼ਨ' ਦੀ ਖ਼ਬਰ ਮੁਤਾਬਕ ਸੁਣਵਾਈ ਦੌਰਾਨ ਗ੍ਰਹਿ ਮੰਤਰਾਲੇ ਨੇ ਮੁਸ਼ਰਫ਼ ਦੀ ਜਾਇਦਾਦ 'ਤੇ ਅਦਾਲਤ ਵਿਚ ਇਕ ਰੀਪੋਰਟ ਜਮ੍ਹਾਂ ਕਰਵਾਈ ਜਿਸ ਵਿਚ ਦਸਿਆ ਗਿਆ ਕਿ 7 ਜਾਇਦਾਦ ਵਿਚੋਂ ਚਾਰ ਸਾਬਕਾ ਰਾਸ਼ਟਰਪਤੀ ਦੇ ਨਾਂਅ 'ਤੇ ਹਨ।