ਨਵੀਂ ਦਿੱਲੀ: ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ਉੱਤੇ ਹਨ। ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਬਰਕਲੇ, ਯੂਨੀਵਰਸਿਟੀ ਆਫ ਕੈਲੀਫੋਰਨਿਆ ਵਿੱਚ ਨੌਜਵਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਰਾਹੁਲ ਨੇ ਕਿਹਾ ਕਿ ਭਾਰਤ ਦੀ ਪਹਿਚਾਣ ਹਮੇਸ਼ਾ ਤੋਂ ਅਹਿੰਸਾ ਦੀ ਰਹੀ ਹੈ। ਹਿੰਸਾ ਨਾਲ ਕਿਸੇ ਦਾ ਕੁੱਝ ਭਲਾ ਹੋਣ ਵਾਲਾ ਨਹੀਂ। ਰਾਹੁਲ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਖੋਹ ਚੁੱਕਿਆ ਹਾਂ। ਮੇਰੀ ਦਾਦੀ ਅਤੇ ਮੇਰੇ ਪਿਤਾ ਹਿੰਸਾ ਦੇ ਹੀ ਸ਼ਿਕਾਰ ਹੋ ਚੁੱਕੇ ਹਨ।
ਰਾਹੁਲ ਨੇ ਆਪਣੇ ਭਾਸ਼ਣ 'ਚ ਨਰਿੰਦਰ ਮੋਦੀ ਸਰਕਾਰ 'ਤੇ ਜੰਮ ਕੇ ਹਮਲਾ ਸਾਧਿਆ। ਉਨ੍ਹਾਂ ਨੇ ਨੋਟਬੰਦੀ, ਕਸ਼ਮੀਰ ਨੀਤੀ, ਵਿਦੇਸ਼ ਨੀਤੀ 'ਤੇ ਮੋਦੀ ਸਰਕਾਰ ਨੂੰ ਸਖ਼ਤ ਹੱਥੀਂ ਲਿਆ। ਉੱਥੇ ਹੀ ਰਾਹੁਲ ਨੇ ਸਵੱਛ ਭਾਰਤ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੇ ਵੀ ਪ੍ਰਧਾਨ ਮੰਤਰੀ ਹਨ, ਮੋਦੀ ਉਨ੍ਹਾਂ ਤੋਂ ਚੰਗੇ ਬੁਲਾਰੇ ਹਨ। ਉਹ ਲੋਕਾਂ ਨੂੰ ਸੰਦੇਸ਼ ਦੇਣਾ ਜਾਣਦੇ ਹਨ, ਪਰ ਉਹ ਸੁਣਦੇ ਕਿਸੇ ਦੀ ਵੀ ਨਹੀਂ।