ਰਾਤ ਨੂੰ ਰਜਾਈ 'ਚ ਮੂੰਹ ਕਰ ਚੈਟ ਕਰਨ ਵਾਲੇ ਹੋ ਜਾਓ ਸਾਵਧਾਨ !

ਖ਼ਬਰਾਂ, ਕੌਮਾਂਤਰੀ

ਜੇਕਰ ਤੁਸੀ ਅਕਸਰ ਹਨ੍ਹੇਰੇ ਵਿੱਚ ਸਮਾਰਟਫੋਨ ਇਸਤੇਮਾਲ ਕਰਦੇ ਹੋ ਤਾਂ ਸੁਚੇਤ ਹੋ ਜਾਓ,ਕਿਉਂਕਿ ਇਹ ਤੁਹਾਡੀਆਂ ਅੱਖਾਂ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਰਿਹਾ ਹੈ। ਇੱਕ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਰਾਤ ਨੂੰ ਬੈੱਡ ਤੇ ਲੇਟ ਕੇ ਤੀਹ ਮਿੰਟ ਤੱਕ ਨਜਰਾਂ ਮੋਬਾਇਲ ਉੱਤੇ ਰੱਖਦੇ ਹਨ ,ਉਨ੍ਹਾਂ ਨੂੰ ਅੰਨ੍ਹੇਪਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਵੀ ਤੁਸੀ ਰਾਤ ਨੂੰ ਸਮਾਰਟਫੋਨ ਦਾ ਇਸਤੇਮਾਲ ਕਰੀਏ ਤਾਂ ਉਸਦੀ ਸਕਰੀਨ ਨੂੰ ਡਾਰਕ ਰੱਖੋ। ਯਾਨੀ ਬਰਾਇਟਨੈਸ ਬਿਲਕੁਲ ਖਤਮ ਕਰ ਦਿਓ। ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ ਵਿੱਚ ਛਪੇ ਵਿੱਚ ਇੱਕ ਲੇਖ ਦੇ ਮੁਤਾਬਕ ਡਾਕਟਰਾਂ ਦੇ ਕੋਲ ਇਸ ਤਰ੍ਹਾਂ ਦੇ ਦੋ ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਹਨ।