ਰੇਲਵੇ ਸਟੇਸ਼ਨ 'ਤੇ ਚਾਕੂ ਹਮਲੇ ਵਿਚ ਦੋ ਜਣਿਆਂ ਦੀ ਮੌਤ

ਖ਼ਬਰਾਂ, ਕੌਮਾਂਤਰੀ


ਮਾਰਸੇਲ, 1 ਅਕਤੂਬਰ : ਪਛਮੀ ਫ਼ਰਾਂਸ ਦੇ ਮਾਰਸੇਲ ਇਲਾਕੇ 'ਚ ਇਕ ਹਥਿਆਰਬੰਦ ਵਿਅਕਤੀ ਨੇ ਸ਼ਹਿਰ ਦੇ ਮੁੱਖ ਸਟੇਸ਼ਨ 'ਤੇ ਚਾਕੂ ਨਾਲ ਆਮ ਲੋਕਾਂ 'ਤੇ ਹਮਲਾ ਕਰ ਦਿਤਾ, ਜਿਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਿਸ ਅਧਿਕਾਰੀ ਨੇ ਓਲੀਵੀਅਰ ਡੀ ਮਾਜ਼ੀਰਸ ਨੇ ਦਸਿਆ ਕਿ ਸਟੇਸ਼ਨ 'ਤੇ ਹੋਏ ਹਮਲੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਇਕ ਹੋਰ ਅਧਿਕਾਰੀ ਨੇ ਦਸਿਆ ਕਿ ਹਮਲਾਵਰ ਨੂੰ ਮੌਕੇ 'ਤੇ ਮੌਜੂਦ ਇਕ ਫ਼ੌਜੀ ਨੇ ਗੋਲੀ ਮਾਰ ਦਿਤੀ। ਹਮਲਾਵਰ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਸਟੇਸ਼ਨ ਤੇ ਹੋਰ ਜਨਤਕ ਥਾਂਵਾਂ 'ਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। (ਪੀਟੀਆਈ)