ਸਿਡਨੀ: ਵਿਦੇਸ਼ 'ਚ ਵੱਖ-ਵੱਖ ਹਿੱਸਿਆਂ 'ਚ ਰਹਿੰਦੇ ਪ੍ਰਵਾਸੀ ਲੋਕ ਨਸਲੀ ਵਿਤਕਰੇ ਦਾ ਸ਼ਿਕਾਰ ਹੁੰਦੇ ਆਏ ਹਨ। ਇਨ੍ਹਾਂ ਪ੍ਰਵਾਸੀ ਲੋਕਾਂ 'ਚ ਭਾਰਤੀ, ਅਫਰੀਕੀ ਅਤੇ ਚੀਨੀ ਲੋਕ ਸ਼ਾਮਿਲ ਹਨ। ਆਸਟ੍ਰੇਲੀਆ ਵਿਚ ਸਕੈਨਲੋਨ ਫਾਊਂਡੇਸ਼ਨ ਆਨ ਸੋਸ਼ਲ ਕੋਹੇਜ਼ਨ ਵਲੋਂ ਇਕ ਸਰਵੇ ਕੀਤਾ ਗਿਆ।
ਸਕੈਨਲੌਨ ਫਾਊਂਡੇਸ਼ਨ ਕੋਹੇਜ਼ਨ ਸਰਵੇ ਆਸਟ੍ਰੇਲੀਆਈ ਸਮਾਜ 'ਤੇ ਨੇੜੇ ਤੋਂ ਨਜ਼ਰ ਰੱਖ ਰਿਹਾ ਹੈ, ਜੋ ਕਿ ਇੰਮੀਗ੍ਰੇਸ਼ਨ ਅਤੇ ਆਬਾਦੀ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਇਸ ਸਰਵੇ ਦੀ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ।
ਇਸ ਰਿਪੋਰਟ ਮੁਤਾਬਕ ਆਸਟ੍ਰੇਲੀਆ 'ਚ 39 ਫੀਸਦੀ ਭਾਰਤੀ ਲੋਕਾਂ 'ਤੇ ਵਿਤਕਰੇ ਨੂੰ ਮੰਨਿਆ ਹੈ। ਸਰਵੇਖਣ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ ਇਕ ਵੱਡਾ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਦੇਸ਼ ਹੈ। ਇੱਥੇ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਸਭ ਤੋਂ ਵਧ ਹੈ। ਸਾਲ 2016 'ਚ ਆਉਣ ਵਾਲੇ ਭਾਰਤੀਆਂ ਦੀ ਗਿਣਤੀ 40145 ਹੋ ਗਈ।
ਜੇਕਰ ਵਿਤਕਰੇ ਦੀ ਗੱਲ ਕੀਤੀ ਜਾਵੇ ਤਾਂ ਚੀਨ ਅਤੇ ਭਾਰਤੀ ਲਈ 39 ਫੀਸਦੀ ਹੈ, ਜਦਕਿ ਅਫਰੀਕਾ ਅਤੇ ਕੀਨੀਆ ਲਈ 67 ਫੀਸਦੀ ਹਨ। ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ ਬਾਹਰ ਜਨਮੇ ਲੋਕਾਂ ਨੂੰ ਰੱਖਣ ਵਾਲੇ ਸਭ ਤੋਂ ਵੱਡਾ ਦੇਸ਼ ਹੈ। ਆਸਟ੍ਰੇਲੀਆ 'ਚ 28 ਫੀਸਦੀ ਲੋਕ ਉਹ ਹਨ, ਜਿਨ੍ਹਾਂ ਦਾ ਜਨਮ ਆਸਟ੍ਰੇਲੀਆ ਤੋਂ ਬਾਹਰ ਹੋਇਆ। ਪ੍ਰਵਾਸੀਆਂ ਵਿਚ ਆਸਟ੍ਰੇਲੀਆ ਆਉਣ ਵਾਲੇ 8 ਫੀਸਦੀ ਲੋਕ ਚੀਨ ਤੋਂ ਹਨ ਅਤੇ 7 ਫੀਸਦੀ ਲੋਕ ਭਾਰਤੀ ਹਨ। ਪਿਛਲੇ 10 ਸਾਲਾਂ 'ਚ ਆਸਟ੍ਰੇਲੀਆ ਵਿਚ ਭਾਰਤੀਆਂ ਦੀ ਗਿਣਤੀ 162 ਫੀਸਦੀ ਵਧੀ ਹੈ।