ਰੂਸ 'ਚ ਅੱਤਵਾਦੀ ਹਮਲੇ ਤੋਂ ਸਾਵਧਾਨ ਕਰਨ 'ਤੇ ਪੁਤਿਨ ਨੇ ਕੀਤਾ ਧੰਨਵਾਦ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ: ਸੇਂਟ ਪੀਟਰਸਬਰਗ ਸ਼ਹਿਰ ਉੱਤੇ ਅੱਤਵਾਦੀ ਹਮਲੇ ਨੂੰ ਨਾਕਾਮ ਕਰਨ ਵਿੱਚ ਮਿਲੀ ਅਮਰੀਕੀ ਮਦਦ ਉੱਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫੋਨ ਕਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਧੰਨਵਾਦ ਕੀਤਾ ਹੈ। ਬੀਤੇ ਹਫ਼ਤੇ ਰੂਸ ਦੇ ਸੇਂਟ ਪੀਟਰਸਬਰਗ ਸ਼ਹਿਰ ਵਿੱਚ ਵੱਡੇ ਹਮਲੇ ਦੀ ਅੱਤਵਾਦੀ ਸੰਗਠਨ ਆਈਐਸ ਨੇ ਸਾਜਿਸ਼ ਰਚੀ ਸੀ। ਇਸਦੀ ਭਿਣਕ ਅਮਰੀਕੀ ਖੁਫੀਆ ਏਜੰਸੀ ਸੀਆਈਏ ਨੂੰ ਲੱਗ ਗਈ। ਉਸਨੇ ਹਮਲੇ ਤੋਂ ਠੀਕ ਪਹਿਲਾਂ ਇਸ ਬਾਰੇ ਰੂਸੀ ਖੁਫੀਆ ਏਜੰਸੀ ਨੂੰ ਸੂਚਿਤ ਕਰ ਦਿੱਤਾ ਅਤੇ ਇਸਦੇ ਬਾਅਦ ਹਮਲੇ ਨੂੰ ਨਿਸਫਲ ਕਰ ਦਿੱਤਾ ਗਿਆ।