ਸਾਊਦੀ ਅਰਬ ਗਏ ਨੌਜਵਾਨ ਫਸੇ ਏਜੰਟ ਦੇ ਝਾਂਸੇ, ਲੱਗੇ ਊਠ ਤੇ ਬੱਕਰੀਆਂ ਚਾਰਨ

ਖ਼ਬਰਾਂ, ਕੌਮਾਂਤਰੀ

ਰੋਪੜ ਜ਼ਿਲ੍ਹੇ ਦੇ ਇਕ ਏਜੰਟ ਨੇ ਨੂਰਪੁਰ ਬੇਦੀ ਦੇ ਤਿੰਨ ਨੌਜਵਾਨਾਂ ਨੂੰ ਸਾਊਦੀ ਅਰਬਦੀ ਕੰਪਨੀ ‘ਚ ਟਰਾਲਾ ਚਲਾਉਣ ਦੀ ਨੋਕਰੀ ਦ ਦਾ ਭਰੋਸਾ ਦੇ ਕਿ ਉਹਨਾਂ ਨੂੰ ਸਾਊਦੀ ਭੇਜ ਦਿੱਤਾ ਪਰ ਨੌਜਵਾਨਾਂ ਨੂੰ ਉੱਥੇ ਕਿਸੇ ਪਸ਼ੂਆਂ ਦੇ ਬਾੜੇ ‘ਚ ਮਜਦੂਰ ਬਣਾ ਕਿ ਉਸਨੂੰ ਬੱਕਰੀਆਂ ਤੇ ਊਠ ਚਰਾਉਣ ਦਾ ਕੰਮ ‘ਚ ਲਗਾ ਦਿੱਤਾ। ਤਿੰਨ ਨੌਜਵਾਨ ਤਾਂ ਮੌਕਾ ਪਾ ਉਥੋ ਭੱਜ ਆਏ ਤੇ ਜੰਗਲ ‘ਚ ਲੁਕ ਗਏ। ਉਹਨਾਂ ਨੇ ਆਪਣਾ ਵੀਡੀਓ ਬਣਾ ਪਰਿਵਾਰ ਵਾਲਿਆ ਨੂੰ ਭੇਜਿਆ ਜਿਹੜਾ ਹੁਣ ਵਾਇਰਲ ਹੋ ਰਿਹਾ ਹੈ।

ਉਹਨਾਂ ਨੇ ਪਰਿਵਾਰ ਵਾਲਿਆਂ ਨੂੰ ਵੀਡੀਓ ਭੇ ਆਪਣੀ ਸਥਿਤੀ ਦੱਸੀ। ਜ਼ਿਲ੍ਹਾਂ ਪੁਲਿਸ ਮੁਖੀ ਨੇ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਸ਼ੁੱਕਰਵਾਰ ਗੁਹਾਰ ਲਾਈ ਹੈ ਕਿ ਏਜੰਟ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਇੰਸਾਫ ਦੀ ਮੰਗ ਕੀਤੀ। ਇਸ ਦੌਰਾਨ ਨੌਜਵਾਨਾਂ ਦਾ ਭੇਜਿਆ ਵੀਡੀਓ ਸੋਸ਼ਲ-ਮੀਡੀਆ ‘ਤੇ ਵੀ ਬਹੁਤ ਵਾਇਰਲ ਹੋ ਰਿਹਾ ਹੈ।

ਇਹ ਵੀ ਨਹੀਂ ਪਤਾ ਚੱਲ ਸਕਿਆ ਕਿ ਨੌਜਵਾਰਨ ਸਾਊਦੀ ਅਰਬ ਦੀ ਕਿਸ ਥਾਂ ‘ਤੇ ਹਨ। ਏਜੰਟ ਨੇ ਪੂਰੀ ਪੇਮਿੰਟ ਵੀ ਲਈ ਸੀ। ਏਜੰਟ ਨੇ ਭਰੋਸਾ ਦਵਾਇਆ ਸੀ ਕਿ ਏਅਰਪੋਰਟ ‘ਤੇ ਕੋਈ ਕੰਪਨੀ ਆਵੇਗੀ ਤੇ ਉਹਨਾਂ ਨੂੰ ਉਥੋ ਕੰਮ ਦੀ ਥਾਂ ਲੈ ਜਾਵੇਗੀ। ਪਰ ਉਹਨਾਂ ਨਾਲ ਥੋਖਾ ਹੋਇਆ ਤੇ ਉਹਨਾਂ ਨੂੰ ਮਜਦੂਰ ਬਣਾ ਕਿ ਉਸਨੂੰ ਬੱਕਰੀਆਂ ਚਰਾਉਣ ਦਾ ਕੰਮ ‘ਚ ਲਗਾ ਦਿੱਤਾ। ਤਿੰਨ ਨੌਜਵਾਨ ਤਾਂ ਮੌਕਾ ਪਾ ਉਥੋ ਭੱਜ ਆਏ ਤੇ ਜੰਗਲ ‘ਚ ਲੁਕ ਗਏ। ਉਹਨਾਂ ਨੇ ਆਪਣਾ ਵੀਡੀਓ ਬਣਾ ਪਰਿਵਾਰ ਵਾਲਿਆ ਨੂੰ ਭੇਜਿਆ।+

ਸਾਊਦੀ ਅਰਬ ਤੋਂ ਭੇਜੀ ਵੀਡੀਓ ‘ਚ ਤਿੰਨੋਂ ਨੌਜਵਾਨ ਹੱਡਬੀਤੀ ਸੁਣਾਉਂਦੇ ਹੋਏ ਦੱਸ ਰਹੇ ਹਨ ਕਿ ਏਜੰਟ ਨੇ ਉਹਨਾਂ ਨੂੰ ਨਵਾਬ ਸਲੀਮ ਮੁਹੰਮਦ ਅਲਗਤਤਾਨੀ ਨਾਮਕ ਕੰਪਨੀ ‘ਚ ਲਗਾਉਣ ਦਾ ਵਿਸ਼ਵਾਸ਼ ਦਵਾਇਆ ਸੀ ਪਰ ਦੁਬਾਈ ਪੁੱਜਣ ‘ਤੇ ਜਿਹੜਾ ਆਦਮੀ ਉਹਨਾਂ ਨੂੰ ਏਅਰਪੋਰਟ ਤੋਂ ਲੈਣ ਆਇਆ ਉਸ ਨੇ ਉਹਨਾਂ ਨੂੰ ਜੰਗਲ ‘ਚ ਕਿਸੇ ਪਸ਼ੂ ਬਾੜੇ ‘ਚ ਛੱਡ ਦਿੱਤਾ ਤੇ ਉਹਨਾਂ ਤੋਂ ਮਜਦੂਰਾਂ ਦਾ ਕੰਮ ਤੇ ਭੇੜ ਬੱਕਰੀ ਚਰਾਉਣ ਦਾ ਕੰਮ ਜ਼ੋਰ ਜਬਰਦਸਤੀ ਕਰਵਾਇਆ ਗਿਆ।

ਤਿੰਨਾਂ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੇ ਏਜੰਟ ਨੂੰ ਆਪਣੇ ਬੇਟਿਆਂ ਦੇ ਬਾਰੇ ਜਦ ਪੁੱਛਿਆ ਤਾਂ ਉਸ ਨੇ ਇਹ ਕਹਿ ਕਿ ਪੱਲਾਂ ਛਾੜ ਦਿੱਤਾ ਕਿ ਤਿੰਨਾਂ ਨੂੰ ਸਾਊਦੀ ਅਰਬ ਭੇਜਣਾਂ ਦੀ ਸੋ ਭੇਜ ਦਿੱਤਾ ਹੁਣ ਉਹ ਕੁਝ ਨਹੀਂ ਕਰ ਸਕਦਾ। ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾਂ ਪ੍ਰਮੁੱਖ ਤੋਂ ਗੁਹਾਰ ਲਗਾਈ ਹੈ ਕਿ ਏਜੰਟ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਹਾਲ ‘ਚ ਹੀ ਜਿਲਾ ਨਵਾਂਸ਼ਹਰ ਦੀ ਰਹਿਣ ਵਾਲੀ ਗੁਰਬਖਸ਼ ਕੌਰ ਅਤੇ ਉਸਦੀ ਧੀ ਨੂੰ ਕਰੀਬ 3 ਮਹੀਨੇ ਪਹਿਲਾਂ ਰੋਜੀ ਰੋਟੀ ਦੀ ਤਲਾਸ਼ ਵਿੱਚ ਕੰਮ ਕਰਨ ਲਈ ਮਲੇਸ਼ੀਆ ਜਾਣਾ ਸੀ, ਪਰ ਟ੍ਰੈਵਲ ਏਜੰਟ ਨੇ ਧੋਖੇ ਨਾਲ ਸਾਊਦੀ ਅਰਬ ਭੇਜ ਦਿੱਤਾ ਸੀ। ਪਿਛਲੇ ਦਿਨੀਂ 04 ਨਵੰਬਰ ਨੂੰ ਭਾਰਤ ਸਰਕਾਰ ਦੀ ਮਦਦ ਨਾਲ ਗੁਰਬਖਸ਼ ਕੌਰ ਇਕੱਲੇ ਹੀ ਆਪਣੇ ਵਤਨ ਪਹੁੰਚੀ। ਪਰ ਉਸਦੀ ਧੀ ਦਾ ਕੋਈ ਥਹੁ-ਪਤਾ ਪਤਾ ਨਹੀਂ ਲੱਗ ਰਿਹਾ ਸੀ।ਪਿਛਲੇ ਦਿਨੀਂ ਰੀਨਾ ਰਾਣੀ ਨੇ ਆਪਣੇ ਪਰਿਵਾਰ ਨੂੰ ਇੱਕ ਵੀਡੀਓ ਹੋਰ ਉਸੇ ਲੋਕੇਸ਼ਨ ਤੋਂ ਭੇਜਿਆ, ਜਿਸ ਤੋਂ ਬਾਅਦ ਭਾਰਤ ਸਰਕਾਰ ਦੁਆਰਾ ਦਖਲਅੰਦਾਜੀ ਕੀਤੇ ਜਾਣ ਮਗਰੋਂ ਸਾਊਦੀ ਅਰਬ ਦੀ ਪੁਲਿਸ ਹਰਕਤ ਵਿੱਚ ਆ ਗਈ। ਪੁਲਿਸ ਨੇ ਉਸ ਥਾਂ ਤੋਂ ਰੀਨਾ ਰਾਣੀ ਨੂੰ ਲੱਭ ਕੇ ਸਾਊਦੀ ਅਰਬ ਤੋਂ ਭਾਰਤ ਉਸਦੇ ਜੱਦੀ ਘਰ ਭੇਜ ਦਿੱਤਾ ਅਤੇ ਅੱਜ ਉਹ ਸਹੀ ਸਲਾਮਤ ਆਪਣੇ ਘਰ ਪਰਤ ਆਈ ਸੀ।