ਔਰਤਾਂ ਦੀ ਆਜ਼ਾਦੀ ਨੂੰ ਲੈ ਕੇ ਜੋ ਕੰਮ ਸਊਦੀ ਅਰਬ ਕਰ ਰਿਹਾ ਹੈ ਉਹ ਕਾਬਿਲੇ ਤਾਰੀਫ ਹੈ। ਬੀਤੇ ਕੁਝ ਸਮੇਂ ਤੋਂ ਸਊਦੀ ਅਰਬ ਲਗਾਤਾਰ ਔਰਤਾਂ ਦੇ ਹੱਕ ਵਿਚ ਫੈਸਲੇ ਲੈ ਰਿਹਾ ਹੈ। ਕਦੇ ਮੁਸਲਮਾਨ ਕੱਟੜਪੰਥੀ ਦੇ ਤੌਰ 'ਤੇ ਪਹਿਚਾਣੇ ਜਾਣ ਵਾਲੇ ਇਸ ਦੇਸ਼ ਨੇ ਹੁਣ ਇਸਨੂੰ ਛੱਡਣ ਦਾ ਮਨ ਬਣਾ ਲਿਆ ਹੈ। ਇਹੀ ਵਜ੍ਹਾ ਹੈ ਕਿ ਸਊਦੀ ਅਰਬ ਨੇ ਇਕ ਵਾਰ ਫਿਰ ਤੋਂ ਧਮਾਕੇਦਾਰ ਫੈਸਲਾ ਲੈਂਦੇ ਹੋਏ ਔਰਤਾਂ ਨੂੰ ਕੰਮ-ਕਾਜ ਸ਼ੁਰੂ ਕਰਨ ਦਾ ਹੱਕ ਦੇ ਦਿੱਤਾ ਹੈ। ਇਹ ਉਨ੍ਹਾਂ ਤਮਾਮ ਸਮਾਜਕ ਸੁਧਾਰਾਂ ਦੀਆਂ ਹੰਭਲੀਆਂ ਵਿਚੋਂ ਇਕ ਹੈ, ਜੋ ਕਰਾਉਨ ਪ੍ਰਿੰਸ ਮੋਹੰਮਦ ਸਲਮਾਨ ਦੀ ਅਗਵਾਈ ਵਿਚ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਤਾਜ਼ਾ ਫੈਸਲੇ ਤੋਂ ਪਹਿਲਾਂ ਇੱਥੇ ਔਰਤਾਂ ਨੂੰ ਕੰਮ-ਕਾਜ ਸ਼ੁਰੂ ਕਰਨ ਲਈ ਪਤੀ ਜਾਂ ਪੁਰਖ ਪਰਿਵਾਰ ਦੀ ਆਗਿਆ ਜਰੂਰੀ ਹੁੰਦੀ ਸੀ। ਹੁਣ ਅਜਿਹਾ ਨਹੀਂ ਹੋਵੇਗਾ।
ਬਦਲਣ ਦੀ ਦਿਸ਼ਾ 'ਚ ਫਿਰ ਵੱਡਾ ਕਦਮ