ਸਾਊਦੀ ਅਰਬ, ਯੂ.ਏ.ਈ. 'ਚ 2018 ਤੋਂ ਲੱਗ ਸਕਦੈ ਟੈਕਸ

ਖ਼ਬਰਾਂ, ਕੌਮਾਂਤਰੀ

ਦੁਬਈ, 27 ਦਸੰਬਰ: ਵੱਡੀ ਗਿਣਤੀ 'ਚ ਵਿਦੇਸ਼ੀ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਅਤੇ ਉਨ੍ਹਾਂ ਨੂੰ ਟੈਕਸਮੁਕਤ ਜੀਵਨਸ਼ੈਲੀ ਦਾ ਭਰੋਸਾ ਦੇਣ ਵਾਲੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਖਾੜੀ ਦੇਸ਼ ਵੀ ਹੁਣ ਟੈਕਸ ਲਾਉਣ ਦੀ ਰਾਹ ਉਤੇ ਚੱਲਣ ਦੀ ਯੋਜਨਾ ਬਣਾ ਰਹੇ ਹਨ। ਤਿੰਨ ਸਾਲ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਕਮੀ ਕਰ ਕੇ ਖ਼ਜ਼ਾਨੇ ਨੂੰ ਵਧਾਉਣ ਲਈ ਉਨ੍ਹਾਂ ਦੀ ਯੋਜਨਾ ਗਲੇ ਸਾਲ ਤੋਂ ਜ਼ਿਆਦਾਤਰ ਮਾਲ ਅਤੇ ਸੇਵਾਵਾਂ 'ਤੇ 5 ਫ਼ੀ ਸਦੀ ਟੈਕਸ ਲਾਉਣ ਦੀ ਹੈ।ਇਹ ਵੈਲਿਊ ਐਡਿਡ ਟੈਕਸ (ਵੈਟ) ਖਾਣ-ਪੀਣ, ਕਪੜਿਆਂ, ਇਲੈਕਟ੍ਰਾਨਿਕਸ ਅਤੇ ਗੈਸੋਲੀਨ ਦੇ ਨਾਲ ਫ਼ੋਨ, ਪਾਣੀ, ਬਿਜਲੀ ਦੇ ਬਿਲ ਅਤੇ ਹੋਟਲ 'ਚ ਕਮਰਿਆਂ ਦੀ ਬੁਕਿੰਗ 'ਤੇ ਲਗਾਏ ਜਾਣ ਦੀ ਪੇਸ਼ਕਸ਼ ਹੈ।