ਸਾਊਦੀ ਸਰਕਾਰ ਨੇ ਕਾਨੂੰਨ 'ਚ ਕੀਤਾ ਵੱਡਾ ਬਦਲਾਵ

ਖ਼ਬਰਾਂ, ਕੌਮਾਂਤਰੀ

ਮਰਦਾਂ ਦੀ ਮਨਜ਼ੂਰੀ ਬਿਨਾਂ ਬਿਜਨੈਸ ਸ਼ੁਰੂ ਕਰ ਸਕਣਗੀਆਂ ਔਰਤਾਂ
ਰਿਆਦ, 19 ਫ਼ਰਵਰੀ : ਸਾਊਦੀ ਅਰਬ 'ਚ ਹੁਣ ਔਰਤਾਂ ਨੂੰ ਅਪਣਾ ਬਿਜਨੈਸ ਸ਼ੁਰੂ ਕਰਨ ਲਈ ਅਪਣੇ ਪਤੀ ਜਾਂ ਦੂਜੇ ਮਰਦ ਰਿਸ਼ਤੇਦਾਰਾਂ ਦੀ ਮਨਜ਼ੂਰੀ ਦੀ ਲੋੜ ਨਹੀਂ ਪਵੇਗੀ। ਦਸਿਆ ਜਾ ਰਿਹਾ ਹੈ ਕਿ ਇਹ ਫ਼ੈਸਲਾ ਦੇਸ਼ 'ਚ ਪ੍ਰਾਈਵੇਟ ਸੈਕਟਰ ਨੂੰ ਉਤਸਾਹਤ ਕਰਨ ਲਈ ਲਿਆ ਗਿਆ ਹੈ। ਮਿਨੀਸਟਰੀ ਆਫ਼ ਕਾਮਰਸ ਐਂਡ ਇਨਵੈਸਟਮੈਂਟ ਨੇ ਵੈਬਸਾਈਟ 'ਚ ਐਲਾਨ ਕੀਤਾ, ''ਸਰਕਾਰ ਦੀ ਈ-ਸਰਵਿਸ ਨਾਲ ਔਰਤਾਂ ਹੁਣ ਅਪਣਾ ਖੁਦ ਦਾ ਬਿਜਨੈਸ ਸ਼ੁਰੂ ਕਰ ਸਕਦੀਆਂ ਹਨ। ਇਸ ਲਈ ਉਨ੍ਹਾਂ ਨੇ ਅਪਣੇ ਮਾਪਿਆਂ ਦੀ ਮਨਜੂਰੀ ਦੀ ਲੋੜ ਨਹੀਂ ਪਵੇਗੀ।'' ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸਾਊਦੀ ਅਰਬ ਨੇ ਔਰਤਾਂ ਨੂੰ ਸਾਲਾਂ ਤੋਂ ਚਲ ਰਹੇ ਸਖ਼ਤ ਨਿਯਮਾਂ 'ਚ ਛੋਟ ਦੇਣੀ ਸ਼ੁਰੂ ਕੀਤੀ ਹੈ। ਪਿਛਲੇ ਇਕ ਸਾਲ 'ਚ ਔਰਤਾਂ 'ਤੇ ਲੱਗੇ ਡਰਾਈਵਿੰਗ ਅਤੇ ਫ਼ੁਟਬਾਲ ਮੈਚ ਵੇਖਣ ਜਿਹੀ ਪਾਬੰਦੀਆਂ ਹਟਾਈਆਂ ਗਈਆਂ ਹਨ।