ਸਾਬਕਾ ਜਵਾਨਾਂ ਦੇ ਆਸ਼ਰਮ 'ਚੋਂ ਬੰਦੂਕਧਾਰੀ ਅਤੇ 3 ਬੰਧਕ ਔਰਤਾਂ ਦੀਆਂ ਲਾਸ਼ਾਂ ਬਰਾਮਦ

ਖ਼ਬਰਾਂ, ਕੌਮਾਂਤਰੀ

ਕੈਲੀਫੋਰਨੀਆ : ਅਮਰੀਕਾ ਵਿਚ ਕੈਲੀਫੋਰਨੀਆ ਸਥਿਤ ਅਪਾਹਜ ਅਤੇ ਸਾਬਕਾ ਜਵਾਨਾਂ ਦੇ ਆਸ਼ਰਮ ਵਿਚ ਤਿੰਨ ਔਰਤਾਂ ਅਤੇ ਇਕ ਬੰਧੂਕਧਾਰੀ ਦੀ ਲਾਸ਼ ਬਰਾਮਦ ਹੋਈ ਹੈ। ਹਮਲਾਵਰ ਨੇ ਸ਼ੁਕਰਵਾਰ ਨੂੰ ਇਸ ਆਸ਼ਰਮ ਦੇ ਕੁੱਝ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਇਹ ਸਾਫ਼ ਨਹੀਂ ਹੋਇਆ ਹੈ ਕਿ ਚਾਰਾਂ ਦੀ ਮੌਤ ਕਿਵੇਂ ਹੋਈ ਲੋਕਾਂ ਨੂੰ ਬੰਧਕ ਕਿਉਂ ਬਣਾਇਆ ਗਿਆ ਸੀ? ਪਹਿਲਾਂ ਨਿਊਜ ਏਜੰਸੀ ਨੇ ਦੱਸਿਆ ਸੀ ਕਿ ਆਸ਼ਰਮ ਵਿਚ ਗੋਲੀਬਾਰੀ ਵੀ ਹੋਈ ਸੀ। ਪੁਲਿਸ ਕਈ ਘੰਟਿਆਂ ਤਕ ਬੰਦੂਕਧਾਰੀ ਨਾਲ ਗੱਲ ਕਰਨ ਅਤੇ ਬੰਧਕਾਂ ਨੂੰ ਰਿਹਾਅ ਕਰਾਉਣ ਦੀਆਂ ਕੋਸ਼ਿਸ਼ਾਂ ਕਰਦੀ ਰਹੀ ਪਰ ਨਾਕਾਮ ਰਹੀ।