ਓਟਾਵਾ: ਬੀਤੇ ਸਾਲ ਯਾਨੀ ਕਿ 31 ਦਸੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਗਈ ਹੈ। ਟਰੂਡੋ ਦੀ ਇਹ ਤਸਵੀਰ ਉਨ੍ਹਾਂ ਦੇ ਭਰਾ ਅਲੈਗਜੈਂਡਰ ਟਰੂਡੋ ਨਾਲ ਹੈ। ਦਰਅਸਲ 25 ਦਸੰਬਰ 2017 ਨੂੰ ਟਰੂਡੋ ਦਾ ਜਨਮ ਦਿਨ ਸੀ।
25 ਦਸੰਬਰ ਨੂੰ ਜਿੱਥੇ ਪੂਰੀ ਦੁਨੀਆ ਕ੍ਰਿਸਮਸ ਮਨਾਉਂਦੀ ਹੈ, ਉੱਥੇ ਹੀ ਦੋਵੇਂ ਟਰੂਡੋ ਭਰਾ ਆਪਣਾ ਜਨਮ ਦਿਨ ਵੀ ਮਨਾਉਂਦੇ ਹਨ। ਟਰੂਡੋ ਦੇ ਭਰਾ ਦਾ ਜਨਮ ਦਿਨ ਵੀ ਕ੍ਰਿਸਮਸ ਵਾਲੇ ਦਿਨ ਹੁੰਦਾ ਹੈ। ਟਰੂਡੋ ਦਾ ਜਨਮ 25 ਦਸੰਬਰ 1971 ਨੂੰ ਹੋਇਆ ਅਤੇ ਭਰਾ ਅਲੈਗਜੈਂਡਰ ਦਾ ਜਨਮ 25 ਦਸੰਬਰ 1973 ਨੂੰ ਹੋਇਆ। ਦੋਹਾਂ ਭਰਾਵਾਂ ਦੇ ਜਨਮ ਦੀ ਤਰੀਕ ਇਕੋ ਹੀ ਹੈ। ਟਰੂਡੋ ਆਪਣੇ ਭਰਾ ਅਲੈਗਜੈਂਡਰ ਤੋਂ 2 ਸਾਲ ਵੱਡੇ ਹਨ।
ਤਸਵੀਰ 'ਚ ਦੋਹਾਂ ਭਰਾਵਾਂ ਨੇ ਹੈੱਪੀ ਬਰਥਡੇਅ ਯੀਸ਼ੂ ਸਵੈਟਰ ਪਹਿਨਿਆ ਹੋਇਆ ਹੈ। ਟਰੂਡੋ ਭਰਾਵਾਂ ਨੇ ਇਸ ਸਵੈਟਰ ਦੀ ਚੋਣ ਕੀਤੀ, ਇਸ ਦਾ ਮਤਲਬ ਹੈ ਕਿ ਇਹ ਤਸਵੀਰ ਈਸਾਈਆਂ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਦਰਸਾਉਂਦੀ ਹੈ।