ਸਾਕਾ ਨੀਲਾ ਤਾਰਾ ਸਬੰਧੀ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੇ ਰੌਂਅ ਨਹੀਂ ਜਾਪਦੀ ਬਰਤਾਨੀਆ ਸਰਕਾਰ

ਖ਼ਬਰਾਂ, ਕੌਮਾਂਤਰੀ

ਲੰਡਨ : ਸਾਕਾ ਨੀਲਾ ਤਾਰਾ ਵਿਚ ਬਰਤਾਨੀਆ ਦੀ ਭੂਮਿਕਾ ਬਾਰੇ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਮੰਗ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਇਸ ਮਾਮਲੇ ਵਿਚ ਅਜੇ ਤੱਕ ਕੋਈ ਫ਼ੈਸਲਾ ਨਹੀਂ ਆ ਸਕਿਆ ਅਤੇ ਇਸ ਸਬੰਧੀ ਅੱਜ ਅਦਾਲਤ ਵਿਚ ਹੋਣ ਵਾਲੀ ਤੀਜੀ ਸੁਣਵਾਈ ਵੀ ਟਲ਼ ਗਈ ਹੈ। ਦੱਸ ਦੇਈਏ ਕਿ ਪੱਤਰਕਾਰ ਫਿਲ ਮਿੱਲਰ ਨੇ ਸੂਚਨਾ ਦੇ ਅਧਿਕਾਰ ਤਹਿਤ ਜਨਤਕ ਹਿੱਤ ਦਾ ਹਵਾਲਾ ਦਿੰਦੇ ਹੋਏ 1984 ਦੇ ਓਪਰੇਸ਼ਨ ਬਲਿਊ ਸਟਾਰ ਵਿਚ ਬਰਤਾਨੀਆ ਦੀ ਸ਼ਮੂਲੀਅਤ ਨਾਲ ਸੰਬੰਧਤ ਦਸਤਾਵੇਜ਼ਾਂ ਨੂੰ ਜਾਰੀ ਕਰਨ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਇਹ ਆਖਿਆ ਗਿਆ ਕਿ ਇਸ ਮਾਮਲੇ ਦੀ ਸੁਣਵਾਈ ਅਦਾਲਤ ਕਰੇਗੀ। ਇਸ ਤੋਂ ਬਾਅਦ ਫਿਰ ਉਸਨੇ ਮਾਮਲੇ 'ਚ ਦਖ਼ਲ ਕਰਨ ਲਈ ਅਦਾਲਤ ਤੱਕ ਪਹੁੰਚ ਕੀਤੀ।