ਗੂਗਲ ਨੇ ਦੇਸ਼ ਵਿਚ ਗੂਗਲ ਗੋਅ ਐਪ ਸ਼ੁਰੂ ਕੀਤਾ ਹੈ। ਇਹ ਨਵਾਂ ਐਪ ਖ਼ਾਸ ਕਰਕੇ ਭਾਰਤ ਅਤੇ ਇੰਡੋਨੇਸ਼ੀਆ ਦੇ ਉਪਭੋਗਤਾਵਾਂ ਲਈ ਬਣਾਇਆ ਗਿਆ ਹੈ। ਰਿਲਾਇੰਸ ਜੀਓ ਦੇ ਫੀਚਰ ਫੋਨ ਅਤੇ ਅਜਿਹੇ ਸਸਤੇ ਸਮਾਰਟ ਫੋਨ ਤੇ ਤੇਜ਼ੀ ਨਾਲ ਕੰਮ ਕਰਦਾ ਹੈ। ਇੰਟਰਨੈੱਟ ਦੀ ਗਤੀ ਹੌਲੀ ਹੋਣ ਦੇ ਬਾਵਜੂਦ ਵੀ ਆਸਾਨੀ ਨਾਲ ਕੁਝ ਵੀ ਸਰਚ ਕਰ ਸਕਦੇ ਹਾਂ।
ਇਸ ਲਈ, ਕੰਪਨੀ ਨੇ ਇਸ ਐਪ ਵਿੱਚ ਟੈਪ ਫਸਟ ਯੂਅਰ ਇੰਟਰਫੇਸ ਦਿੱਤਾ ਹੈ, ਜਿਸ ਦੁਆਰਾ ਇਸ ਐਪ 'ਤੇ ਕਲਿੱਕ ਕਰਨ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕੀ ਕੁਝ ਲੱਭ ਸਕਦੇ ਹੋ। ਕੰਪਨੀ ਨੇ ਗੂਗਲ ਗੋਅ ਦਾ ਬਾਇਕ ਮੋਡ ਮੈਪ ਪੇਸ਼ ਕੀਤਾ ਹੈ। ਇਸ ਨਾਲ ਡਰਾਇਵਿੰਗ ਵਿਚ ਮੈਪ ਤੋਂ ਸਹਾਇਤਾ ਮਿਲੇਗੀ।